ਪਠਾਨਕੋਟ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਵੱਖ-ਵੱਖ ਖਾਦ ਵਿਕ੍ਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਿਸਾਨਾਂ ਨੂੰ ਬੇਹਤਰ ਖੇਤੀ ਪਸਾਰ ਸੇਵਾਵਾਂ ਅਤੇ ਮਿਆਰੀ ਖੇਤੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਹਾੜੀ ਮੁਹਿੰਮ ਨੂੰ ਜਾਰੀ ਰੱਖਦਿਆਂ ਖੇਤੀ ਅਧਿਕਾਰੀਆਂ ਦੀ ਟੀਮ ਵੱਲੋਂ ਬਲਾਕ ਪਠਾਨਕੋਟ ਦੇ ਵੱਖ ਵੱਖ ਖਾਦ ਵਿਕ੍ਰੇਤਾਵਾਂ ਦੀਆ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਾਦ ਵਿਕ੍ਰੇਤਾਵਾਂ ਵੱਲੋਂ ਵੇਚੀ ਜਾ ਰਹੀ ਖਾਦ ਦੀ ਸਟਾਕ ਪੁਜੀਸ਼ਨ ਅਤੇ ਜ਼ਰੂਰੀ ਕਾਗਜ਼ਾਤ  ਚੈੱਕ ਕੀਤੇ ਗਏ ਅਤੇ ਖਾਦਾਂ ਦੇ ਨਮੂਨੇ ਵੀ ਭਰੇ ਗਏ।

Advertisements

ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਟੀਮ ਵਿੱਚ ਡਾ. ਮਨਦੀਪ ਕੌਰ ਖੇਤੀ ਵਿਕਾਸ ਅਫਸਰ , ਅੰਸ਼ੁਮਨ ਸ਼ਰਮਾ ਖੇਤੀਬਾੜੀ ਉਪ ਨਿਰੀਖਕ ,ਜੀਵਨ ਲਾਲ ਅਤੇ ਵਿਜੇ ਕੁਮਾਰ ਸ਼ਾਮਿਲ ਸਨ। ਇਸ ਚੈਕਿੰਗ ਦੌਰਾਨ ਖਾਦ ਵਿਕ੍ਰੇਤਾਵਾਂ ਨੂੰ ਮੌਜੂਦਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਯੂਰੀਆ ਖਾਦ ਦੀ ਵਿਕਰੀ ਪੂਰੀ ਪਾਰਦਰਸ਼ਤਾ ਨਾਲ ਵੇਚਣ ਅਤੇ ਅਣਚਾਹੀਆਂ ਕੀਟ ਨਾਸ਼ਕ ਦਵਾਈਆਂ ਦੀ ਵਿਕਰੀ ਨਾਂ ਕਰਨ ਦੀ ਹਦਾਇਤ ਕੀਤੀ ਗਈ। ਪਿੰਡ ਕੋਟਲੀ ਮੁਗਲਾਂ ਵਿਖੇ ਕੁਮਾਰ ਖਾਦ ਸਟੋਰ ਤੇ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਬਲਾਕ ਪਠਾਨਕੋਟ ਅੰਦਰ ਹਾੜੀ ਦੀ ਮੁਹਿੰਮ ਬਹੁਤ ਹੀ ਸਫਲਤਾ ਪੂਰਵਕ ਚਲ ਰਹੀ ਹੈ ਅਤੇ ਬਲਾਕ ਵਿੱਚ ਕਣਕ ਦੀ ਬਿਜਾਈ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ ਜੇ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗਾ। ਉਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਰੇਲ ਸੇਵਾ ਪ੍ਰਭਾਵਤ ਹੋਣ ਕਾਰਨ ਯੂਰੀਆ ਦੀ ਕਮੀ ਆ ਰਹੀ ਸੀ ਪਰ ਹੁਣ ਯੂਰੀਆ ਦੀ ਆਮਦ ਖਾਦ ਵਿਕ੍ਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਵਿੱਚ ਸ਼ੁਰੂ ਹੋ ਗਈ ਹੈ,ਜਿਥੋਂ ਕਿਸਾਨ ਜ਼ਰੂਰਤ ਅਨੁਸਾਰ ਯੂਰੀਆ ਖਾਦ ਲੈ ਕੇ ਕਣਕ ਦੀ ਫਸਲ ਨੂੰ ਪਾ ਸਕਦੇ ਹਨ।

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਨੂੰ ਪਹਿਲੀ ਕਿਸ਼ਤ ਪਾਉਣ ਲਈ ਹੀ ਲੋੜੀਂਦੀ ਖਾਦ ਖ੍ਰੀਦਣ ਅਤੇ ਸਟਾਕ ਨਾਂ ਕਰਨ ਤਾਂ ਜੋ ਸਾਰੇ ਕਿਸਾਨ ਯੂਰੀਆ ਖਾਦ ਵਰਤ ਸਕਣ।ਉਨਾਂ ਖਾਦ ਵਿਕ੍ਰੇਤਾਵਾਂ ਨੂ ਵੀ ਹਦਾਇਤ ਕੀਤੀ ਕਿ ਯੂਰੀਆ ਖਾਦ ਦੀ ਵਿਕਰੀ ਸਮੇਂ ਅਣਚਾਹੀ ਖੇਤੀ ਸਮੱਗਰੀ ਕਿਸਾਨਾਂ ਨੂੰ ਨਾਂ ਵੇਚੀ ਜਾਵੇ। ਉਨਾਂ ਕਿਹਾ ਕਿ ਕਿਸਾਨ ਪੰਜਾਬ ਦੀ ਆਰਥਿਕਤਾ ਦੇ ਮੁੱਖ ਸੁਤਰਧਾਰ ਹਨ  ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਈ ਯੋਜਨਾਵਾਂ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਲਈ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਨਿੱਜੀ ਹਿੱਤ  ਛੱਡ ਕੇ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰੀਏ।

ਉਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਵੀ ਕਿਸਾਨ ਧੱਕੇ ਕੋਈ ਅਣਚਾਹੀ ਖੇਤੀ ਸਮੱਗਰੀ ਯੂਰੀਆ ਖਾਦ ਨਾਲ ਦਿੰਦਾ ਹੈ ਤਾਂ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਸੰਬੰਧਤ ਖਾਦ ਵਿਕ੍ਰੇਤਾ ਵਿਰੁੱਧ ਕਨੂੰਨੀ ਕਾਰਵਾਈ ਕੀਤੀ ਜਾ ਸਕੇ।ਉਨਾਂ ਕਿਹਾ ਕਿ ਖਾਦ ਕੰਟਰੋਲ ਆਰਡਰ 1985 ਤਹਿਤ ਕਿਸਾਨਾਂ ਨੂੰ ਵੇਚੀ ਜਾ ਰਹੀ ਖੇਤੀ ਸਮੱਗਰੀ ਦਾ ਪੂਰਾ ਰਿਕਾਰਡ ਰੱਖਣਾ ਜ਼ਰੂਰੀ ਹੈ। ਉਨਾਂ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ  ਖੇਤੀ ਸਮੱਗਰੀ ਵੇਚਣ ਸਮੇਂ ਬਿੱਲ ਜ਼ਰੂਰ ਦਿੱਤਾ ਜਾਵੇ। ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖੇਤੀ ਸਮੱਗਰੀ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਿਆ ਜਾਵੇ।

LEAVE A REPLY

Please enter your comment!
Please enter your name here