ਕੁੱਲ ਹਿੰਦ ਕਿਸਾਨ ਸਭਾ ਨੇ ਮੋਦੀ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦਿਆ ਫੂਕਿਆ ਪੁਤਲਾ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਤਲਵਾੜਾ ਦੇ ਕਸਬਾ ਦਾਤਾਰਪੁਰ ਵਿਖੇ ਕੁੱਲ ਹਿੰਦ ਕਿਸਾਨ ਸਭਾ ਨੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਮੋਦੀ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ। ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰੇ ਦੀ ਅਗਵਾਈ ਸੁਰਜੀਤ ਸਿਂਘ ਬਾੜੀ ਨੇ ਕੀਤੀ , ਜਿਸ ਵਿਚੱ ਸੂਬਾ ਸਭਾ ਦੇ ਸੂਬਾ ਜੁਆਇੰਟ ਸਕੱਤਰ ਸਾਥੀ ਆਸ਼ਾਨੰਦ ਨੇ ਵੀ ਸ਼ਿਰਕਤ ਕੀਤੀ। ਇਸ ਮੋਕੇ ਬੋਲਦਿਆਂ ਦਵਿੰੰਦਰ ਸਿਂਘ ਦਾਤਾਰਪੁਰ, ਬਚਨ ਸਿੰਘ, ਅਨੀਤਾ ਦੇਵੀ ਆਦਿ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਘੇਰੀ ਬੈਠੇ ਦੇਸ਼ ਭਰ ਦੇ ਕਿਸਾਨਾਂ ਦੇ ਹੱਕ ‘ ਚ ਹਾਅ ਦਾ ਨਾਅਰਾ ਮਾਰਿਆ। ਉਹਨਾਂ ਕਿਹਾ ਕਿ ਕਿਸਾਨਾਂ ਦਾ ਮੁੱਦਾ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਹੀ ਨਹੀਂ ਸਗੋਂ ਭਾਰਤਵਰਸ਼ ਦੇ ਸਮੁਚੇ ਕਿਸਾਨਾਂ ਅਤੇ ਇਸ ਨਾਲ ਜੁੜੇ ਕੰੰਮ ਧੰਦਾ ਕਰਨ ਵਾਲੇ ਲੋਕਾਂ ਦਾ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਆਸਟ੍ਰੇਲੀਆ ਦੀ ਸਰਕਾਰ ਨੇ ਵੀ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਹੈ।

Advertisements

ਪਰ ਖੇਤੀ ਸੈਕਟਰ ਨੂੰ ਕਾਰਪੋਰੇਟ ਦੀ ਝੋਲੀ ‘ਚ ਪਾਉਣ ਲਈ ਕਾਹਲੀ ਕੇਂਦਰ ਸਰਕਾਰ ਦਾ ਘਟੋ ਘੱਟ ਸਮਰਥਨ (ਐਮ.ਐਸ.ਪੀ.) ਮੁੱਲ ਨੂੰ ਜਾਰੀ ਰੱਖਣ ਦਾ ਜੁਬਾਨੀ ਵਾਅਦਾ ਇੱਕ ਛਲਾਵਾ ਹੈ। ਮੋਦੀ ਸਰਕਾਰ ਅਤੇ ਉਸਦੇ ਮੰਤਰੀ ਝੂਠੀ ਬਿਆਨਬਾਜੀ ਕਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਸ ਉਪਰੰਤ ਪ੍ਰਦਸ਼ਨਕਾਰੀਆਂ ਨੇ ਕੇੰਦਰ ਸਰਕਾਰ ਤੋਂ ਖ਼ੇਤੀ ਕਾਨੂੰਨ , ਬਿਜਲੀ ਸੋਧ ਬਿੱਲ ਆਦਿ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਹਨਾਂ ਆਪਣਾ ਰੋਸ਼ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਫ਼ੂਕ ਪ੍ਰਗਟਾਇਆ। ਹੋਰਨਾ ਤੋਂ ਇਲਾਵਾ ਇਸ ਮੋਕੇ ਮੁਨੀਸ਼ ਬਡਿਆਲ, ਪੰਡਤ ਕਿਸ਼ਨ ਚੰਦ, ਮਦਨ ਲਾਲ,  ਵਿਜੈ ਕੁਮਾਰ, ਅਰੁਣ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here