ਆਰਟੀਆਈ ਐਕਟ-2005 ਤਹਿਤ 2 ਰੋਜ਼ਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿੱਚ ਹੋਰ ਸੁਧਾਰ ਲਿਆਉਣ, ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਪ੍ਰਭਾਵਸ਼ਾਲੀ ਢੰਗ ਨਾਲ ਆਰ.ਟੀ.ਆਈ. ਐਕਟ 2005 ਨੂੰ ਲਾਗੂ ਕੀਤਾ ਗਿਆ ਹੈ। ਇਸ ਤਹਿਤ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਦੋ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਸਟ੍ਰੇਸ਼ਨ, ਪੰਜਾਬ ਰਿਜਨਲ ਸੈਂਟਰ, ਜਲੰਧਰ ਵੱਲੋਂ ਆਯੋਜਿਤ ਕੀਤੀ ਗਈ।

Advertisements

ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਹਾਜ਼ਰ ਹੋਏ ਵੱਖ-ਵੱਖ ਵਿਭਾਗਾਂ ਦੇ ਐਸ.ਪੀ.ਆਈ.ਓ./ਸੀ.ਪੀ.ਆਈ.ਓ. ਨੂੰ ਡਾ. ਉਸ਼ਾ ਕਪੂਰ ਨੇ ਆਰ.ਟੀ.ਆਈ ਐਕਟ 2005 ਦੀ ਵਿਸਥਾਰ ਪੂਰਵਕ ਟ੍ਰੇਨਿੰਗ ਮੁਹੱਈਆ ਕਰਵਾਈ। ਡਾ. ਉਸ਼ਾ ਕਪੂਰ ਨੇ ਟ੍ਰੇਨਿੰਗ ਵਿੱਚ ਹਾਜ਼ਰ ਸੀ.ਪੀ.ਆਈ.ਓ/ਐਸ.ਪੀ.ਆਈ.ਓ. ਨੂੰ ਦੱਸਿਆ ਕਿ ਕੋਈ ਵੀ ਵਿਅਕਤੀ ਆਰ.ਟੀ.ਆਈ. ਐਕਟ 2005 ਤਹਿਤ 10 ਰੁਪਏ ਦੇ ਪੋਸਟਲ ਆਰਡਰ ਲਗਾ ਕੇ ਸੂਚਨਾ ਲੈ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਆਰ.ਟੀ.ਆਈ. ਐਕਟ 2005 ਨਾਲ ਵਿਭਾਗਾਂ ਵਿੱਚ ਕਾਫ਼ੀ ਪਾਰਦਰਸ਼ਤਾ ਆਈ ਹੈ ਅਤੇ ਨਾਲ ਵਿਭਾਗੀ ਅਧਿਕਾਰੀ ਜਵਾਬਦੇਹ ਵੀ ਬਣੇ ਹਨ।

LEAVE A REPLY

Please enter your comment!
Please enter your name here