ਫਿਰੋਜ਼ਪੁਰ: 12 ਜਨਵਰੀ ਨੂੰ ਲੱਗੇਗਾ ਰੁਜ਼ਗਾਰ ਮੇਲਾ, ਪ੍ਰਾਰਥੀ ਆਪਣੀ ਯੋਗਤਾ ਦੇ ਸਰਟੀਫਿਕੇਟ ਲੈ ਕੇ ਪਹੁੰਚਣ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਅਸ਼ੋਕ ਜ਼ਿੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਂਧ ਰੋਜ਼ਗਾਰ ਦੇ ਮੌਕੇ ਮੁਹਈਆਂ ਕਰਵਾਉਣ ਦੇ ਮੰਤਵ ਨਾਲ ਸੇਵਾ ਸ਼ਕਤੀ ਕੇਂਦਰ ਵਿਖੇ ਸੇਵਾ ਸ਼ਕਤੀ ਕੇਂਦਰ ਇੰਚਾਰਜ, ਮੋਬਿੱਲਾਈਜ਼ਰ, ਕੁਆਰਡੀਨੇਟਰ ਫਾਈਨੈਨਸ਼ਲ ਇੰਨਕਲੂਜਨ ਲਈ ਯੋਗ ਲੜਕੀਆਂ, ਜ਼ੋ ਬਾਰਹਵ/ ਗੈਜੂਏਟ ਦੇ ਨਾਲ ਇੱਕ ਸਾਲ ਦਾ ਕੰਪਿਊਟਰ ਡਿਪਲੋਮਾ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਮੁਹਾਰਤ ਅਤੇ ਬੈਂਕਿੰਗ ਸੈਕਟਰ ਦੇ ਫੀਲਡ ਦੀ ਜਾਣਕਾਰੀ ਰੱਖਦੀ ਹੋਵੇ, ਨੂੰ ਮਿਤੀ: 12.01.2021 ਨੂੰ ਜਿਲ੍ਹਾ ਬਿੳਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਦੂਜੀ ਮੰਜਿਲ, ਆਈ ਬਲਾਕ, ਡੀ.ਸੀ.ਕੰਪਲੈਕਸ, ਫਿਰੋਜਪੁਰ ਵਿਖੇ ਆਪਣੀ ਯੋਗਤਾ ਆਪਣੀ ਪਾਸਪੋਰਟ ਸਾਈਜ਼ ਫੋਟੋ, 10ਵੀ., 12ਵÄ ਅਤੇ ਗ੍ਰੈਜੂਏਟ ਪਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਆਦਿ ਲੈ ਕੇ ਪਹੁੰਚਣ।

Advertisements

ਇਸ ਤੋਂ ਇਲਾਵਾ ਅਸ਼ੋਕ ਜਿੰਦਲ ਨੇ ਦੱਸਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ। ਕੰਪਨੀ ਵੱਲੋਂ ਪ੍ਰਾਰਥੀਆਂ ਨੂੰ ਦਿੱਤੀ ਗਈ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਸਬੰਧਿਤ ਕੰਪਨੀ ਵੱਲੋਂ ਪ੍ਰਾਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਪ੍ਰਾਰਥੀਆਂ ਨੂੰ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵਿੱਚ ਹੀ ਨੌਕਰੀ ਦਿੱਤੀ ਜਾਵੇਗੀ। ਸੋ, ਜਿਹੜੇ ਪ੍ਰਾਰਥੀ ਸਾਲ- 2018, 2019 ਅਤੇ 2020 ਵਿੱਚ ਪੁੂਰਨ ਤੌਰ ਤੇ ਗੈਜੂਏਟ ਪਾਸ ਹੋਣ ਦੇ ਨਾਲ ਨਾਲ ਉਹਨਾਂ ਦੀ ਉਮਰ 28 ਸਾਲ ਤੋਂ ਵੱਧ ਨਾ ਹੋਣ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵਿੱਖੇ ਪਹੁੰਚ ਕੇ ਆਪਣਾ ਨਾਮ ਦੇ ਸਕਦੇ ਹਨ। ਉਪਰੋਕਤ ਸ਼ਰਤਾਂ ਦੇ ਨਾਲ ਜੋ ਪ੍ਰਾਰਥੀ ਪੱਛੜੀ ਸ਼੍ਰੇਣੀ ਨਾਲ ਸਬੰਧ ਰੱਖਦੇ ਹੋਣ ਉਹਨਾ ਉਮੀਦਵਾਰਾਂ ਦੇ ਪਾਰਿਵਾਰਕ ਸਲਾਨਾ ਕੁੱਲ ਆਮਦਨ ਦੋ ਲੱਖ ਤੋਂ ਘੱਟ ਹੋਣੀ ਚਾਹੀਦੀ ਹੈ।

ਮਾਡਲ ਕਰੀਅਰ ਸੈਂਟਰ, ਮਨੀਸਟ੍ਰੀ ਆੱਫ ਲੇਬਰ ਅੇੈਂਡ ਇੰਮਪਲਾਈਮਂੈਂਟ ਦੇ ਵਾਈ. ਪੀ. ਰਾਹੁਲ ਵੋਹਰਾ ਵੱਲੋਂ ਦਸਿਆ ਗਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਦੁਆਰਾ ਚੁਣੇ ਗਏ ਉਮੀਦਵਾਰਾਂ ਨੂੰ 100 ਘੰਟੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਵਿੱਚ ਅੰਗਰੇਜੀ, ਹਿੰਦੀ, ਗਣਿਤ, ਕੰਪਿਊਟਰ ਸਬੰਧੀ ਮੁਢਲੀ ਜਾਣਕਾਰੀ, ਇੰਟਰਵਿਊ ਪ੍ਰੋਸੈਸ, ਬਾਇਓਡਾਟਾ ਬਨਾਣਾ ਆਦਿ ਸ਼ਾਮਿਲ ਹੈ। ਟ੍ਰ੍ਰੇਨਿੰਗ ਨੂੰ ਸਫਲਤਾਪੂਰਵਕ ਕਰਨ ਉਪਰੰਤ ਪ੍ਰਾਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਪ੍ਰਾਰਥੀਆਂ ਨੂੰ ਟਾਟਾ ਕੰਸਲਟੈਂਸੀ ਸਰਵਿਸਿਸ ਕੰਪਨੀ ਵਿੱਚ ਹੀ 10,000/- ਰੁਪਏ ਤੋਂ 15,000/- ਤੱਕ ਪ੍ਰਤੀ ਮਹੀਨਾ ਤਨਖਾਹ ਤੇ ਨੌਕਰੀ ਦਿੱਤੀ ਜਾਵੇਗੀ।ਸੋ, ਜਿਲ੍ਹਾ ਫਿਰੋਜਪੁਰ ਦੇ ਚਾਹਵਾਨ ਅਤੇ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਟ੍ਰੇਨਿੰਗ ਲੈਣ ਲਈ ਪ੍ਰਾਰਥੀ ਆਪਣੀ ਪਾਸਪੋਰਟ ਸਾਈਜ਼ ਫੋਟੋ, 10ਵੀ., 12ਵੀ ਅਤੇ ਗ੍ਰੈਜੂਏਟ ਪਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਆਦਿ ਲੈ ਕੇ 12 ਜਨਵਰੀ, 2021 ਤੱਕ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, (ਮਾਡਲ ਕਰੀਅਰ ਸੈਂਟਰ), ਡੀ.ਸੀ.ਕੰਪਲੈਕਸ, ਫਿਰੋਜਪੁਰ ਵਿਖੇ ਆ ਕੇ ਆਪਣਾ ਨਾਮ ਦੇ ਸਕਦੇ ਹਨ।

LEAVE A REPLY

Please enter your comment!
Please enter your name here