ਪਠਾਨਕੋਟ: ਸਵੈ-ਰੋਜ਼ਗਾਰ ਸ਼ੁਰੂ ਕਰਵਾਉਣ ਲਈ ਲੋਨ ਮੇਲੇ ਕੱਲ ਤੋਂ ਸ਼ੁਰੂ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿੱਥੇ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਨਾਲ ਹੀ ਨੋਜਵਾਨਾਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਵਾਉਣ ਅਧੀਨ ਵੱਖ-ਵੱਖ ਸਵੈ-ਰੋਜ਼ਗਾਰ ਸਕੀਮਾਂ ਅਧੀਨ ਮਦਦ ਵੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵਲੋਂ ਦੱਸਿਆ ਗਿਆ ਕਿ ਮਹੀਨਾਂ ਦਸੰਬਰ 2020 ਦੋਰਾਨ ਲੋਨ ਮੇਲੇ ਕੱਲ ਤੋਂ ਆਯੋਜਿਤ ਕੀਤੇ ਜਾ ਰਹੇ ਹਨ।

Advertisements

 ਜਿਸ ਵਿਚ ਸਵੈ-ਰੋਜ਼ਗਾਰ ਸਕੀਮਾਂ ਅਧੀਨ ਸਵੈ-ਰੋਜ਼ਗਾਰ  ਦੇ ਚਾਹਵਾਨ ਬੇਰੋਜ਼ਗਾਰਾਂ ਨੂੰ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ  ਇਸ ਸਬੰਧੀ ਕਿਸੇ ਵੀ ਤਰਾਂ ਦੀ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਦੇ ਕਾਰੋਬਾਰ ਬਿਉਰੋ ਪਠਾਨਕੋਟ ਨਾਲ ਹੈਲਪਲਾਈਨ ਨੰਬਰ 7657825214 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਟ੍ਰੇਨਿੰਗ ਅਫਸਰ ਵਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬੇਰੋਜਗਾਰ ਪ੍ਰਾਰਥੀ ਵਿਭਾਗ ਦੇ ਪੋਰਟਲ www.pgrkam.com ‘ਤੇ  ਆਪਣੇ-ਆਪ ਨੂੰ ਰਜਿਸਟਰ ਕਰ ਸਕਦੇ ਹਨ ਤਾਂ ਜੋ  ਉਨਾਂ ਨੂੰ ਰੋਜ਼ਗਾਰ ਸਬੰਧੀ ਸੂਚਨਾਂ ਮਿਲਦੀ ਰਹੇ ।

LEAVE A REPLY

Please enter your comment!
Please enter your name here