ਨਵਨੀਤ ਸਿੰਘ ਬੈਂਸ ਹੋਣਗੇ ਕਪੂਰਥਲਾ ਦੇ ਨਵੇਂ ਐਸ.ਐਸ.ਪੀ.

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਸਰਕਾਰ ਵੱਲੋਂ ਰਾਜ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੰਗੀ ਪੱਧਰ ਤੇ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਅੱਜ ਜਾਰੀ ਨਵੇਂ ਹੁਕਮਾਂ ਅਨੁਸਾਰ ਨਵਨੀਤ ਸਿੰਘ ਬੈਂਸ ਆਈ.ਪੀ.ਐਸ. 2015 ਬੈਚ ਨੂੰ ਕਪੂਰਥਲਾ ਦਾ ਨਵਾਂ ਐਸ ਐਸ ਪੀ ਨਿਯੁਕਤ ਕੀਤਾ ਗਿਆ ਹੈ।

Advertisements

ਉਹ ਇਸ ਸਮੇਂ ਪੰਜਾਬ ਪੁਲਿਸ ਦੇ ਜੁਆਇੰਟ ਸੀ.ਪੀ. ਹੈੱਡਕੁਆਰਟਰ, ਜਲੰਧਰ ਵਿਖੇ ਤਾਇਨਾਤ ਸਨ। ਉਹਨਾਂ ਨੂੰ ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ ਦੀ ਜਗ੍ਹਾ ਨਵੇਂ ਐਸ.ਐਸ.ਪੀ. ਕਪੂਰਥਲਾ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here