ਐਡਵੋਕੇਟ ਚੰਦੀ ਨੇ ਘਰ-ਘਰ ਜਾ ਕੇ ਕੀਤਾ ਲਾਲਜੀਤ ਭੁੱਲਰ ਦੇ ਹੱਕ ‘ਚ ਪ੍ਰਚਾਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲੋਕ ਸਭਾ ਚੋਣਾਂ ਦੇ ਚੱਲਦੇ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਉਥੇ ਹੀ ਹਰ ਇੱਕ ਸਿਆਸੀ ਪਾਰਟੀ ਆਪਣੇ ਚੋਣ ਪ੍ਰਚਾਰ ਚ ਲੱਗੀ ਹੋਈ ਹੈ।ਇਸ ਦੇ ਚੱਲਦਿਆਂ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਚ ਪਾਰਟੀ ਵਰਕਰ ਲਗਾਤਾਰ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਲਈ ਵੋਟ ਮੰਗਦੇ ਨਜ਼ਰ ਆ ਰਹੇ ਹਨ।ਇਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਸੂਬਾ ਲੀਗਲ ਸੈੱਲ ਦੇ ਮੀਤ ਪ੍ਰਧਾਨ ਐਡਵੋਕੇਟ ਕਰਮਬੀਰ ਸਿੰਘ ਚੰਦੀ ਘਰ-ਘਰ ਜਾ ਕੇ ਲਾਲਜੀਤ ਸਿੰਘ ਭੁੱਲਰ ਦੇ ਹੱਕ ਚ ਵੋਟ ਮੰਗਦੇ ਨਜ਼ਰ ਆਏ ਹਨ।ਇਸ ਮੌਕੇ ਚੰਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਨੇ ਪਹਿਲੀ ਵਾਰ ਵਿਧਾਇਕ ਬਣ ਕੇ ਤੇ ਫਿਰ ਕੈਬਿਨੇਟ ਮੰਤਰੀ ਬਣ ਕੇ ਪੰਜਾਬ ਦੇ ਲੋਕਾਂ ਦੀ ਬੜੀ ਹੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਇਸ ਲਈ ਲਾਲਜੀਤ ਸਿੰਘ ਭੁੱਲਰ ਵਰਗੇ ਬੰਦੇ ਰਾਜਨੀਤੀ ਵਿੱਚ ਅੱਗੇ ਵਧਣੇ ਚਾਹੀਦੇ ਹਨ।

Advertisements

ਉਨ੍ਹਾਂ ਕਿਹਾ ਕਿ ਅੱਜ ਅਜਿਹੇ ਲੀਡਰਾਂ ਦੀ ਲੋੜ ਹੈ,ਜਿਹੜੇ ਧਰਤੀ ਨਾਲ ਜੁੜੇ ਹੋਣ,ਹੇਠਾਂ ਤੋਂ ਲੈ ਕੇ ਉੱਤੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਸਮਝਦੇ ਹੋਣ।ਗੱਡੀਆਂ ਚ ਤੁਰੇ ਜਾਂਦੇ ਵੀ ਲੋਕਾਂ ਕੋਲ ਖੜ ਕੇ ਉਹਨਾਂ ਦੀਆਂ ਸਮੱਸਿਆ ਸੁਣਨ ਵਾਲੇ ਹੋਣ, ਲੋਕਾਂ ਦੇ ਚਿਹਰੇ ਦੇਖ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਾਲੇ ਹੋਣ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੀਡਰ ਨਹੀਂ ਹੋਣੇ ਚਾਹੀਦੇ ਕਿ ਜਿੱਤ ਤੋਂ ਬਾਅਦ ਹਲਕੇ ਚ ਹੀ ਨਾ ਆਉਣ ਤੇ ਲੋਕ ਚੰਡੀਗੜ੍ਹ ਦਿੱਲੀ ਜਾ ਕੇ ਆਪਣੇ ਲੀਡਰ ਨੂੰ ਲੱਭਦੇ ਫਿਰਨ। ਉਨ੍ਹਾਂ ਕਿਹਾ ਕਿ ਲਾਲਜੀਤ ਸਿੰਗਬ ਭੁੱਲਰ ਹਮੇਸ਼ਾਂ ਲੋਕਾਂ ਦੀ ਹੀ ਗੱਲ ਕਰਦੇ ਹਨ ਹੈ, ਭਾਵੇਂ ਲੋਕ ਇੰਨ੍ਹਾਂ ਦੇ ਸਵਾ ਦੋ ਸਾਲਾਂ ਦਾ ਰਿਕਾਰਡ ਦੇਖ ਲੈਣ।

ਉਨ੍ਹਾਂ ਨੇ ਲੋਕਾਂ ਨੂੰ ਭੁੱਲਰ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਅਪੀਲ ਕੀਤੀ ਕਿ ਆਉਣ ਵਾਲੀ ਇੱਕ ਜੂਨ ਨੂੰ ਭੁੱਲਰ ਨੂੰ ਵੋਟਾਂ ਪਾ ਕੇ ਜਿੱਤ ਉਨ੍ਹਾਂ ਦੀ ਝੋਲੀ ਪਾ ਕੇ ਉਨ੍ਹਾਂ ਨੂੰ ਦਿੱਲੀ ਭੇਜਣ। ਉਨ੍ਹਾਂ ਕਿਹਾ ਕਿ ਭੁੱਲਰ ਬਹੁਤ ਵਧੀਆ ਤੇ ਨੇਕ ਦਿਲ ਇਨਸਾਨ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਜਿਹੇ ਲੀਡਰਾਂ ਨੂੰ ਚੁਣ ਕੇ ਦਿੱਲੀ ਭੇਜਣ ਦੀ ਤਾਂ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾ ਸਕੇ।

LEAVE A REPLY

Please enter your comment!
Please enter your name here