ਚਲਦੀ ਸਕੂਟਰੀ ਨੂੰ ਲੱਗੀ ਅੱਗ, ਮਾਂ ਪੁੱਤ ਨੇ ਭੱਜ ਕੇ ਬਚਾਈ ਜਾਨ

ਜਲਾਲਾਬਾਦ (ਦ ਸਟੈਲਰ ਨਿਊਜ਼)। ਜਲਾਲਾਬਾਦ ਵਿੱਚ ਬੈਟਰੀ ਵਾਲੀ ਸਕੂਟਰੀ ਨੂੰ ਅਚਾਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅਗਰਵਾਲ ਕਾਲੋਨੀ ਜਲਾਲਾਬਾਦ ਦੀ ਰਹਿਣ ਵਾਲੀ ਇੱਕ ਔਰਤ ਤੇ ਉਸਦਾ ਲੜਕਾ ਬੈਟਰੀ ਵਾਲੀ ਸਕੂਟਰੀ ਤੇ ਬਾਜ਼ਾਰ ਜਾ ਰਹੀ ਸੀ ਤੇ ਜਦੋਂ ਉਹ ਜਲਾਲਾਬਾਦ ਨੇੜੇ ਪਹੁੰਚੀ ਤਾਂ ਉਸਦੀ ਸਕੂਟਰੀ ਵਿੱਚੋਂ ਅਚਾਨਕ ਧੂੰਆਂ ਨਿਕਲਣ ਲੱਗਾ।

Advertisements

ਹੌਲੀ-ਹੌਲੀ ਧੂੰਆਂ ਵੱਧਦਾ ਗਿਆ ਅਤੇ ਪੂਰੀ ਸੜਕ ਤੇ ਫੈਲ ਗਿਆ, ਇਸ ਤੋਂ ਬਾਅਦ ਔਰਤ ਅਤੇ ਉਸਦੇ ਲੜਕੇ ਨੇ ਭੱਜ ਕੇ ਜਾਨ ਬਚਾਈ। ਮੌਕੇ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ ਤੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY

Please enter your comment!
Please enter your name here