ਕਿਸਾਨੀ ਸੰਘਰਸ਼ ਦੋਰਾਨ ਕਠਨਾਈਆਂ ਦੇ ਬਾਵਜੂਦ ਮਾਨਵਤਾ ਦੀ ਸੇਵਾ ਅਤੇ ਮਨੁੱਖੀ ਕਦਰਾਂ-ਕੀਮਤਾਂ ਤੇ ਪਹਿਰਾ ਦੇਣਾ ਸ਼ਲਾਘਾਯੋਗ ਕਦਮ: ਪ੍ਰੋ. ਸੁਨੇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਭਰ ਵਿਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਨੂੰਨਾਂ ਦੇ ਵਿਰੁੱਧ ਸੰਘਰਸ਼ ਲੰਮੇ ਸਮੇਂ ਤੋਂ ਸੰਘਰਸ਼ ਚਲ ਰਿਹਾ ਹੈ। ਦੇਸ਼ ਦਾ ਹਰ ਵਰਗ ਇਹਨਾਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਿਹਾ ਹੈ। ਆਪਣੀਆਂ ਮੰਗਾਂ ਨੂੰ ਮਨਵਾਉਣ ਜਦੋਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਜਾ ਰਹੇ ਲੋਕਾਂ ਬਹੁਤ ਹੀ ਕਠਨਾਈਆਂ ਵਿਚੋਂ ਲੰਘਣਾ ਪਿਆ। ਹਰਿਆਣਾ ਸਰਕਾਰ ਵੱਲੋਂ ਸ਼ਾਂਤੀ ਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਸਰਦੀਆਂ ਦੀ ਰੁੱਤ ਵਿੱਚ ਠੰਡੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਸਿਟਣ ਅਤੇ ਲਾਠੀਆਂ ਵਰਾਈਆਂ ਗਈਆਂ ਸਨ ਬਹੁਤ ਹੀ ਨਿੰਦਣਯੋਗ ਘਟਨਾ ਹੈ।

Advertisements

ਲਾਠੀ ਚਾਰਜ ਦੋਰਾਨ ਨਿਹੱਥੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਕਈ ਲੋਕ ਜ਼ਖਮੀਂ ਵੀ ਹੋ ਗਏ ਸਨ। ਇਸ ਮੌਕੇ ਤੇ ਜ਼ਖ਼ਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਦੇ ਪ੍ਰਬੰਧਾਂ ਦੀ ਵੀ  ਘਾਟ ਸੀ । ਮਨੁੱਖੀ ਤਸ਼ੱਦਦ ਦੇ ਬਾਵਜੂਦ ਸੰਘਰਸ਼ ਕਰ ਰਹੇ ਲੋਕਾਂ ਵਲੋਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਸੰਕਲਪ ਅਤੇ ਮਨੁੱਖੀ ਕਦਰਾਂ-ਕੀਮਤਾਂ ਤੇ ਪਹਿਰਾ ਦਿੱਤਾ। ਜਿਹਨਾਂ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਤੇ ਲਾਠੀਆਂ ਵਰਾਈਆਂ, ਗੈਸ ਦੇ ਗੋਲੇ ਸਿਟੇ ਉਹਨਾਂ ਹੀ ਪਿਆਸੇ ਕਰਮਚਾਰੀਆਂ ਨੂੰ ਪ੍ਰਦਰਸ਼ਨ ਕਾਰੀਆਂ ਵਲੋਂ ਬਿਨਾਂ ਕਿਸੇ ਭੇਦ-ਭਾਵ ਦੇ ਪਾਣੀ ਪਿਲਾਉਣ ਦੀ ਸੇਵਾ ਕੀਤੀ ਅਤੇ ਲੰਗਰ ਵੀ ਛਕਾਇਆ। ਉਹਨਾਂ ਕਿਹਾ ਕਿ ਇਸ ਘਟਨਾ ਨੂੰ ਦੇਖ ਕੇ ਇਤਿਹਾਸ ਦੀ ਉਹ ਮਹਾਨ ਘਟਨਾ ਅਖਾਂ ਦੇ ਸਾਹਮਣੇ ਆ ਗਈ ਜਦੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈਕੇ ਭਾਈ ਘਨੱਈਆ ਜੀ ਮੈਦਾਨੇ ਜੰਗ ਵਿੱਚ ਬਿਨਾਂ ਕਿਸੇ ਭੇਦ-ਭਾਵ ਦੇ ਪਿਆਸ ਨਾਲ ਤੜਪ ਰਹੇ ਜ਼ਖ਼ਮੀ ਹੋਏ ਯੋਧਿਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕੀਤੀ ਅਤੇ ਜ਼ਖ਼ਮਾਂ ਤੇ ਮੱਲਮ ਪੱਟੀ ਕਰਨ ਦੀ ਸੇਵਾ ਵੀ ਕੀਤੀ।

ਇਸ ਕਿਸਾਨੀ ਅੰਦੋਲਨ ਦਾ ਉਘੇ ਸਮਾਜ ਸੇਵੀਆਂ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਕੋਆਰਡੀਨੇਟਰ ਘਨੱਈਆ ਜੀ ਚੈਰੀਟੀ ਅਤੇ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ, ਮਲਕੀਤ ਸਿੰਘ ਸੋਧ, ਮਸਤਾਨ ਸਿੰਘ ਗਰੇਵਾਲ, ਇੰਜ. ਜਸਬੀਰ ਸਿੰਘ, ਹਰਜੀਤ ਸਿੰਘ ਨੰਗਲ, ਓਂਕਾਰ ਸਿੰਘ ਧਾਮੀ, ਰਸ਼ਪਾਲ ਸਿੰਘ, ਗੁਰਪ੍ਰੀਤ ਸਿੰਘ, ਇੰਜ. ਬਲਜੀਤ ਸਿੰਘ ਪਨੇਸਰ ਵਲੋਂ ਸਮਰਥਨ ਕੀਤਾ ਗਿਆ ਉਥੇ ਕਿਸਾਨੀ ਅੰਦੋਲਨ ਦੋਰਾਨ ਸੇਵਾ ਕਰ ਰਹੀਆਂ ਸਮੂਹ ਜਥੇਬੰਦੀਆਂ ਦੀ ਸ਼ਲਾਘਾ ਵੀ ਕੀਤੀ ਗਈ। ਇਹਨਾਂ ਨੇ ਸਰਕਾਰ ਵਲੋਂ ਕਿਸਾਨਾਂ ਵੱਲੋਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਕੇ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਇਕ ਕਰੋੜ ਦੇ ਜੁਰਮਾਨੇ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਵਾ ਦਾ ਪ੍ਰਦੂਸ਼ਣ ਤਾਂ ਕੁਦਰਤ ਦੇ ਇਕ ਮੀਂਹ ਪੈਣ ਨਾਲ ਖਤਮ ਹੋ ਜਾਂਦਾ ਹੈ ਪਰੰਤੂ ਸਾਡੇ ਧਰਮ ਨਿਰਪੱਖ ਦੇਸ਼ ਅੰਦਰ ਜੋ ਲੋਕ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਧਰਮਾ ਅਤੇ ਜ਼ਾਤਾ ਦੇ ਨਾਮ ਤੇ ਨਫ਼ਰਤ ਦੇ ਜ਼ਹਿਰ  ਪ੍ਰਦੂਸ਼ਣ ਲੋਕਾਂ ਦੇ ਮਨਾਂ ਅੰਦਰ ਫੈਲਾਉਂਦੇ ਹਨ ਜਿਸ ਕਾਰਨ ਕਈ ਕੀਮਤੀ ਜਾਨਾਂ ਵੀ ਚਲੇ ਜਾਂਦੀਆਂ ਹਨ ਉਹਨਾਂ ਲਈ ਇਹੋ ਜਿਹੇ ਸਖ਼ਤ ਕਾਨੂੰਨ ਬਣਾਏ ਜਾਣਾ ਸਮੇਂ ਦੀ ਮੰਗ ਹੈ।  

LEAVE A REPLY

Please enter your comment!
Please enter your name here