ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ

ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੇ ਜ਼ਿਲਾ ਜਨਰਲ ਸਕੱਤਰ ਮਨਜੀਤ ਸਿੰਘ, ਬ੍ਰਾਂਚ ਪ੍ਰਧਾਨ ਰਜਤ ਕੁਮਾਰ, ਬ੍ਰਾਂਚ ਜਨਰਲ ਸੱਕਤਰ ਗੁਰਪ੍ਰੀਤ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਪਿਛਲੇ ਦੱਸ-ਪੰਦਰਾਂ ਸਾਲਾਂ ਤੋਂ ਵਿਭਾਗ ਦੀ ਆਪ ਬਣਾਈ ਪਾਲਿਸੀ ਇਨਲਿਸਟਮੈਂਟ ਅਧੀਨ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਤੇ ਲੰਮੇ ਸਮੇਂ ਤੋਂ ਮਹਿਕਮੇ ਅਧੀਨ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮੈਨੇਜਮੈਂਟ ਖਿਲਾਫ਼ ਲਗਤਾਰ ਸੰਘਰਸ਼ ਕਰ ਰਹੇ ਹਨ।ਪਰ ਹਲੇ ਤੱਕ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਇਨਾਂ ਕਾਮਿਆਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਉਲਟਾ ਸ਼ੋਸ਼ਣ ਕੀਤਾ ਜਾ ਰਿਹਾ ਹੈ।ਵਿਭਾਗ ਦੇ ਉੱਚ ਅਧਿਕਾਰੀਆਂ ਤੇ ਵਿਭਾਗ ਦੀ ਮੰਤਰੀ ਨਾਲ ਅਨੇਕਾਂ ਮੀਟਿੰਗਾਂ ਹੋਣ ਤੋਂ ਬਾਅਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ ਹਰ ਵਾਰ ਲਾਰੇ ਲੱਪੇ ਲਾਕੇ ਕਾਮਿਆਂ ਨੂੰ ਟਾਲ ਦਿੱਤਾ ਜਾਦਾ ਹੈ।

Advertisements

ਉਹਨਾਂ ਕਿਹਾ ਪਹਿਲਾਂ ਇਨਲਿਸਟਮੈਂਟ ਪਾਲਿਸੀ ਅਧੀਨ ਇਨਾਂ ਕਾਮਿਆਂ ਦਾ ਲਗਤਾਰ ਸ਼ੋਸ਼ਣ ਕੀਤਾ ਹੈ।ਹੁਣ ਵਿਭਾਗ ਦੇ ਅਧਕਾਰੀਆਂ ਵੱਲੋਂ ਕਾਮਿਆਂ ਨੂੰ ਆਉਟਸੋਰਸਿੰਗ ਕੰਪਨੀ ਅਧੀਨ ਕਾਮਿਆਂ ਨੂੰ ਥੋਪਕੇ ਗੁਲਾਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ।ਜਿਸ ਨੂੰ ਜਥੇਬੰਦੀ ਵੱਲੋਂ ਮੁੱਢ ਤੋਂ ਨਕਾਰਿਆ ਗਿਆ ਹੈ।ਉਨਾਂ ਮੰਗ ਕੀਤੀ ਕਿ ਜਾ ਤਾਂ ਇਨਾਂ ਕਾਮਿਆਂ ਨੂੰ ਇਨਾਂ ਸਿੱਧਾ ਕੰਟਰੈਕਟ ਜਾ ਬੈਕਡੋਰ ਮਸਟਰੋਲ ਕੀਤਾ ਜਾਵੇ। ਉਨਾਂ ਕਿਹਾ ਕਿ ਇਨਾਂ ਮੰਗਾਂ ਦਾ ਜਿਕਰ ਪਿਛਲੇ ਦਿਨੀਂ ਮਿਤੀ 3 ਦਸੰਬਰ 2020 ਨੂੰ ਵਿਭਾਗੀ ਮੁੱਖੀ ਨਾਲ ਹੋਈ ਮੀਟਿੰਗ ਵਿੱਚ ਕੀਤਾ ਸੀ।ਜਿਸ ਉਪਰੰਤ ਉਨਾਂ ਕਿਹਾ ਕਿ ਇਹ ਮਸਲਾ ਪੰਜਾਬ ਸਰਕਾਰ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਜਾ ਮੁੱਖ ਸਕੱਤਰ ਦੇ ਆਧਕਾਰ ਖੇਤਰ ਵਿੱਚ ਹੈ।ਜਿਸ ਉਪ੍ਰੰਤ ਉਨਾਂ ਵੱਲੋਂ ਜਥੇਬੰਦੀ ਨਾਲ ਵਿਭਾਗ ਦੇ ਮੁੱਖ ਸਕੱਤਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ। ਹਲੇ ਤੱਕ ਵਿਭਾਗ ਵੱਲੋਂ ਜਥੇਬੰਦੀ ਦੀਆਂ ਮੰਗਾਂ ਤੇ ਕੋਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਤੇ ਨਾ ਹੀ ਮੀਟਿੰਗ ਕਰਵਾਉਣ ਦਾ ਕੋਈ ਲਿਖਤਾਂ ਭਰੋਸਾ ਦਿੱਤਾ ਹੈ।ਜਿਸ ਦੇ ਰੋਸ਼ ਵਜੋਂ ਜਥੇਬੰਦੀ ਨੇ ਫੈਸਲਾ ਲੈਦਿਆਂ 11 ਮਾਰਚ 2019 ਵਾਲਾ ਉਡੀਕ ਮੋਰਚਾ 17 ਦਸੰਬਰ 2020 ਨੂੰ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਦੇ ਸ਼ਹਿਰ ਮਲੇਰਕੋਟਲਾ ਵਿਖੇ ਲਗਾਤਾਰ ਮੋਰਚਾ ਖੋਲਿਆ ਜਾਵੇਗਾ।

ਜਿਨਾਂ ਚਿਰ ਮੰਗਾਂ ਦਾ ਪੁਖਤਾ ਪ੍ਰਬੰਧ ਨਹੀਂ ਹੁੰਦਾ ਸੰਘਰਸ਼ ਉਨਾਂ ਚਿਰ ਚਲੇਗਾ ਜੇਕਰ ਉਸ ਉਪਰੰਤ ਕੋਈ ਜਾਨੀ ਜਾ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਪੂਰੀ ਜੁਮੇਵਾਰੀ ਜਲ ਸਪਲਾਈ ਮੈਨੇਜਮੈਂਟ ਤੇ ਪੰਜਾਬ ਸਰਕਾਰ ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਦੀ ਹੋਵੇਗੀ।ਅਤੇ ਵਰਕਰਾਂ ਦੇ ਉਤਸਾਹ ਨੂੰ ਦੇਖਦੇ ਹੋਏ ਆਗੂਆਂ ਵਲੋ ਮਲੇਰਕੋਟਲੇ ਲਗਾਤਾਰ ਮੋਰਚੇ ਵਿੱਚ ਬ੍ਰਾਂਚ ਮੁਕੇਰੀਆਂ/ਤਲਵਾੜਾ ਦੇ ਲਗਭਗ 100 ਵਰਕਰਾ ਵਲੋ ਸਮੂਲਿਅਤ ਕਰਨ ਦਾ ਦਾਅਵਾ ਕੀਤਾ ਗਿਆ ।ਇਸ ਮੌਕੇ ਜਵਾÂੰਨਟ ਸੱਕਤਰ ਸਤੀਸ਼ ਕੁਮਾਰ, ਖਜਾਨਚੀ ਨਵੀਨ ਕੁਮਾਰ, ਪ੍ਰੈੱਸ ਸੱਕਤਰ ਰਵੀ ਕਾਂਤ, ਅਮਨ ਰਾਣਾ, ਹਰਦੀਪ ਸਿੰਘ, ਰਾਜ  ਕੁਮਾਰ, ਹਰਜਿੰਦਰ ਸਿੰਘ, ਮਹਿੰਗਾ ਸਿੰਘ, ਸੁਰੇਸ਼ ਕੁਮਾਰ, ਅੰਕਤ ਰਾਣਾ ਅਤੇ ਜੂਨੀਅਨ ਦੇ ਆਗੂ ਅਤੇ ਸਾਰੇ ਮੈਂਬਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here