ਪਠਾਨਕੋਟ: ਸਰਕਾਰੀ ਸਕੂਲ ਕੀੜੀ ਖੁਰਦ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 300 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਧਾਨਗੀ ਅਤੇ ਸਕੱਤਰ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਜਿਲਾ ਅਤੇ ਬਲਾਕ ਪੱਧਰੀ ਆਨਲਾਈਨ ਮੁਕਬਲਿਆਂ ਦੇ ਸਾਰੇ ਨਤੀਜੇ ਘੋਸਿਤ ਹੋ ਚੁੱਕੇ ਹਨ। ਜਿਕਰਯੋਗ ਹੈ ਕਿ ਜਿਲਾ ਪੱਧਰੀ ਮੁਕਾਬਲੇ ਜਿਲਾ ਸਿੱਖਿਆ ਅਧਿਕਾਰੀ ਵਰਿੰਦਰ ਪਰਾਸ਼ਰ ਜੀ ਦੀ ਦੇਖ ਰੇਖ ਵਿੱਚ ਕਰਵਾਏ ਜਾ ਰਹੇ ਹਨ।

Advertisements

ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖੁਰਦ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੰਦੀਪ ਕੌਰ ਨੇ ਸੁਲੇਖ ਮੁਕਾਬਲੇ ਵਿੱਚ ਜਿਲ•ੇ ਚੋਂ ਦੂਸਰਾ ਅਤੇ ਬਲਾਕ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਬਲਾਕ ਪੱਧਰ ਤੇ ਅੰਜਲੀ ਦੇਵੀ ਭਾਸਣ ਪ੍ਰਤਿਯੋਗਿਤਾ, ਪ੍ਰੀਤੀ ਬਾਲਾ ਸਲੋਗਨ ਪ੍ਰਤਿਯੋਗਿਤਾ, ਤਾਨੀਆ ਪੀ ਪੀ ਟੀ ਪ੍ਰਤਿਯੋਗਿਤਾ ਵਿਚ ਜੇਤੂ ਰਹੇ। ਇਸ ਮੋਕੇ ਤੇ ਜਿਲਾ ਸਿੱਖਿਆ ਅਧਿਕਾਰੀ ਵਰਿੰਦਰ ਪਰਾਸ਼ਰ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ, ਸਕੂਲ ਦੀ ਪਿ੍ਰੰਸੀਪਲ ਅਤੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਪਿ੍ਰੰਸੀਪਲ ਧਰਮ ਪਾਲ ਸੈਣੀ ਨੇ ਦੱਸਿਆ ਕਿ ਵਿਦਿਆਰਥਣ ਦੀ ਇਸ ਸਫਲਤਾ ਲਈ ਬੱਚਿਆਂ ਦੀ ਮਿਹਨਤ ਅਤੇ ਗਾਇਡ ਅਧਿਆਪਕ ਪੁਨਪ੍ਰੀਤ ਕੌਰ ਵੀ ਵਧਾਈ ਦੇ ਪਾਤਰ ਹਨ ।

ਇਸ ਮੋਕੇ ਤੇ ਪਿ੍ਰੰਸੀਪਲ ਅਤੇ ਸਕੂਲ ਸਟਾਫ ਵੱਲੋਂ ਗਾਈਡ ਅਧਿਆਪਕ ਪੁਨਪ੍ਰੀਤ ਕੌਰ ਅਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਪਿ੍ਰੰਸੀਪਲ ਧਰਮਪਾਲ ਸੈਣੀ, ਸ੍ਰੀਮਤੀ ਪੁਨਪ੍ਰੀਤ ਕੌਰ, ਸੁਧਾ ਕਟੋਚ, ਪੁਨੀਤਾ ਭਾਟੀਆ, ਰੇਣੂ ਸਰਮਾ, ਲਲਿਤਾ ਖੰਨਾ, ਮਨਜੀਤ ਸਿੰਘ, ਨਵੀਨ ਸੈਣੀ ਅਤੇ ਰਮਾ ਕੁਮਾਰੀ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here