ਪਠਾਨਕੋਟ: ਅਧਿਆਪਕ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਨਾ ਛੱਡੀ ਜਾਵੇ: ਬਲਦੇਵ ਰਾਜ

ਪਠਾਨਕੋਟ, (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲ਼ਾਂ ਦੀ ਦਿੱਖ ਨੂੰ ਸੁਧਾਰਣ ਅਤੇ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਦਾ ਜਾਇਜਾ ਲੈਣ ਦੇ ਉਦੇਸ਼ ਨਾਲ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿੱ) ਪਠਾਨਕੋਟ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਕੀਤਾ ਗਿਆ। ਇਸੇ ਤਹਿਤ ਅਰਧ ਪਹਾੜੀ ਖੇਤਰ ਵਿੱਚ ਵਸਦੇ ਪਿੰਡ ਬਧਾਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਹੜੇ ਪੁੱਜੇ  ਜ਼ਿਲ੍ਹਾ ਸਿੱਖਿਆ ਅਫਸਰ ਨੇ ਬਲਾਕ ਦੇ ਸੀ.ਐਚ.ਟੀਜ ਨਾਲ ਰੂਬਰੂ ਹੁੰਦਿਆਂ ਮਿਸ਼ਨ ਸ਼ਤ-ਪ੍ਰਤੀਸ਼ਤ, ਸਮਾਰਟ ਸਕੂਲ ਪ੍ਰੋਜੈਕਟ, ਸੋਹਣੇ ਸਕੂਲ ਸੋਹਣਾ ਫਰਨੀਚਰ, ਅੰਗਰੇਜੀ ਬੂਸਟਰ ਕਲੱਬ, ਵਾਧੂ ਜਮਾਤਾਂ ਲਗਾਉਣ ਸੰਬੰਧੀ ਵਿਸੇਸ਼ ਚਰਚਾ ਕੀਤੀ ਅਤੇ ਉਨ੍ਹਾਂ ਨੇ ਸਮੂਹ ਅਧਿਆਪਕਾਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਬਣਾਉਣ ਲਈ ਪੂਰਨ ਵਿਉਂਤਬੰਦੀ ਕਰਕੇ ਹਰੇਕ ਵਿਦਿਆਰਥੀ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ।

Advertisements

ਇਸ ਸਮੇਂ ਉਨ੍ਹਾਂ ਨੇ ਜਮਾਤਾਂ ਵਿੱਚ ਬੈਠੇ ਵਿਦਿਆਰਥੀਆਂ ਤੋਂ ਦਸੰਬਰ ਪ੍ਰੀਖਿਆਵਾਂ ਸਬੰਧੀ ਫੀਡਬੈਕ ਲੈਣ ਦੇ ਨਾਲ ਨਾਲ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਸਮੇਂ ਉਨ੍ਹਾਂ ਵਲੋਂ ਸਕੂਲ ਮੁਖੀ ਤੇ ਸਮੂਹ ਸਟਾਫ ਨੂੰ ਦਸੰਬਰ ਪ੍ਰੀਖਿਆਵਾਂ ਵਿੱਚ ਕਮਜੋਰ ਰਹੇ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਵੱਲ ਵਿਸੇਸ਼ ਧਿਆਨ ਦੇਣ ਤੇ ਬੱਡੀ ਗਰੁੱਪ ਦੀ ਸਹਾਇਤਾ ਨਾਲ ਇੰਨਾਂ ਦਾ ਸਿੱਖਿਆ ਪੱਧਰ ਉੱਚਾ ਚੱੁਕਣ ਲਈ ਰਣਨੀਤੀ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਤਰੁਣ ਪਠਾਨੀਆ ਕਲਰਕ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਬੋਧ ਰਾਜ, ਰਾਮ ਪ੍ਰਕਾਸ, ਸੁਸੀਲ ਕੁਮਾਰ, ਰਵੀ ਕੁਮਾਰ, ਜਤਿੰਦਰ ਸਿੰਘ, ਸੁਨੀਤਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here