ਪਠਾਨਕੋਟ: ਸਖੀ ਵਨ ਸਟਾਪ ਸੈਂਟਰ ਦੇ ਉਪਰਾਲਿਆਂ ਸਦਕਾ ਸਹੁਰੇ ਪਰਿਵਾਰ ਘਰ ਮਿਲਿਆ ਮਹਿਲਾ ਨੂੰ ਇਨਸਾਫ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਦੇ ਜਿਲ੍ਹਾ ਪਠਾਨਕੋਟ ਦੀ ਨਿਵਾਸੀ ਇੱਕ ਮਹਿਲਾ ਜਿਸਦਾ ਵਿਆਹ ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਹੋਇਆ ਦਾ ਹੈ ਅਤੇ ਸਹੁਰਾ ਪਰਿਵਾਰ ਵੱਲੋਂ ਮਹਿਲਾ ਨੂੰ ਮਾਨਸਿਕ ਤੋਰ ਤੇ ਪ੍ਰੇਸਾਨ ਕੀਤਾ ਜਾ ਰਿਹਾ ਸੀ, ਮਹਿਲਾ ਵੱਲੋਂ ਲਿਖਿਤ ਸਿਕਾਇਤ ਤੋਂ ਬਾਅਦ ਸਖੀ ਵਨ ਸਟਾਪ ਸੈਂਟਰ ਵੱਲੋਂ ਮਹਿਲਾ ਦੇ ਸਹੁਰੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਦੇ ਸਹੁਰਾ ਪਰਿਵਾਰ ਘਰ ਪਹੁੰਚ ਕਰਕੇ ਮਹਿਲਾ ਨੂੰ ਇਨਸਾਫ ਦਿਲਾਇਆ, ਸਖੀ ਵਨ ਸਟਾਪ ਸੈਂਟਰ ਮਹਿਲਾਵਾਂ ਦੇ ਲਈ ਇੱਕ ਵਰਦਾਨ ਸਿੱਧ ਹੋ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਖੇ ਵਿਆਹੀ ਗਈ ਜਿਲ੍ਹਾ ਪਠਾਨਕੋਟ ਦੀ ਇੱਕ ਲੜਕੀ ਵੱਲੋਂ ਹਿਮਾਚਲ ਵਿਖੇ ਅਪਣੇ ਖੇਤਰ ਵਿੱਚ ਸਥਿਤ ਬਾਲ ਵਿਕਾਸ ਪ੍ਰੋਜੈਕਟ ਅਫਸ਼ਰ ਨੂੰ ਲਿਖਿਤ ਸਿਕਾਇਤ ਕੀਤੀ ਗਈ ਸੀ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ। ਉਪਰੋਕਤ ਅਧਿਕਾਰੀ ਵੱਲੋਂ ਇਹ ਸਿਕਾਇਕ ਜਿਲ੍ਹਾ ਪਠਾਨਕੋਟ ਪੰਜਾਬ ਨੂੰ ਭੇਜ ਦਿੱਤੀ ਗਈ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਲ ਰਹੇ ਸਖੀ ਵਨ ਸਟਾਪ ਸੈਂਟਰ ਨੂੰ ਸਿਕਾਇਕ ਮਿਲਣ ਤੋਂ ਬਾਅਦ ਟੀਮ ਵੱਲੋਂ ਸਿਕਾਇਤ ਕਰਤਾ ਮਹਿਲਾ ਨਾਲ ਸੰਪਰਕ ਕੀਤਾ ਗਿਆ। ਮਹਿਲਾ ਵੱਲੋਂ ਸਾਰੀ ਗੱਲਬਾਤ ਦੱਸਣ ਤੋਂ ਬਾਅਦ ਮਹਿਲਾ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਪਠਾਨਕੋਟ ਵਾਰ ਵਾਰ ਬੁਲਾਇਆ ਗਿਆ ਪਰ ਉਹ ਨਹੀਂ ਪਹੁੰਚੇ।

ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਦੀ ਟੀਮ ਵੱਲੋਂ ਉਨ੍ਹਾਂ ਦੇ ਸਹੁਰਾ ਪਰਿਵਾਰ ਤੱਕ ਪਹੁੰਚ ਕੀਤੀ ਗਈ ਅਤੇ ਪਿੰਡ ਦੇ ਪੰਚਾਇਤ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਸਹਾਇਤਾਂ ਨਾਲ ਮਹਿਲਾ ਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਗਈ । ਜਿਸ ਦੋਰਾਨ ਮਹਿਲਾ ਦੇ ਸਹੁਰਾ ਪਰਿਵਾਰ ਵੱਲੋਂ ਲਿਖਿਤ ਹਲਫੀਆ ਬਿਆਨ ਦਿੱਤੇ ਗਏ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਿਕਾਇਤ ਨਹੀਂ ਹੋਵੇਗੀ। ਜਿਸ ਦੇ ਚਲਦਿਆਂ ਮਹਿਲਾ ਅੱਜ ਅਪਣੇ ਸਹੁਰੇ ਪਰਿਵਾਰ ਘਰ ਖੁਸੀ ਖੁਸੀ ਰਹਿ ਰਹੀ ਹੈ ਅਤੇ ਮਹਿਲਾ ਨੂੰ ਅਪਣੇ ਸਹੁਰੇ ਪਰਿਵਾਰ ਤੋਂ ਕੋਈ ਵੀ ਸਿਕਾਇਤ ਨਹੀਂ ਹੈ।

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਅਜਿਹੀਆਂ ਮਹਿਲਾਵਾਂ ਲਈ ਹੀ ਜਿਲ੍ਹੇ ਵਿੱਚ ਅਸਥਾਈ ਤੌਰ ‘ਤੇ ਸਖੀ ਵਨ ਸਟਾਪ ਸੈਂਟਰ ਕਮਰਾ ਨੰਬਰ 138, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਚੱਲ ਰਿਹਾ ਹੈ, ਇਸ ਸੈਂਟਰ ਵੱਲੋਂ ਘਰੇਲੂ ਹਿੰਸਾ, ਦਾਜ ਆਦਿ ਤੋਂ ਪੀੜ੍ਹਤ ਔਰਤਾਂ ਦੀ ਮਦਦ ਲਈ, ਲੀਗਲ ਕਾਉਂਸਲਿੰਗ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਸ਼ੈਲਟਰ ਆਦਿ ਦੀ ਸੁਵਿਧਾ ਇੱਕੋ ਛੱਤ ਹੇਠ ਮੁਹੱਈਆ ਕਰਵਾਈ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕੋਈ ਵੀ ਔਰਤ ਜੋ ਘਰੇਲੂ ਹਿੰਸਾ, ਦਾਜ ਆਦਿ ਤੋਂ ਪੀੜ੍ਹਤ ਹੈ, ਉਹ ਸਖੀ ਵਨ ਸਟਾਪ ਸੈਂਟਰ ਦਾ ਜ਼ਰੂਰ ਲਾਭ ਲਵੇ ਅਤੇ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਵੱਲੋਂ ਔਰਤਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here