ਸਿਆਣੀ ਨਨਾਣ

ਸਾੜਾ ਅਤੇ ਮਹੁੱਬਤ ਭੈਣਾ ਸਨ, ਸਾੜਾ ਜਿੱਖੇ ਵੀ ਜਾਂਦੀ ਮਹੁੱਬਤ ਪਰਛਾਵੇਂ ਵਾਂਗ ਉਸ ਦੇ ਨਾਲ ਰਹਿੰਦੀ, ਭਾਵੇਂ ਕਈ ਵਾਰ ਮੁਹੱਬਤ ਨੂੰ ਆਉਣ ਵਿੱਚ ਦੇਰੀ ਹੋ ਜਾਂਦੀ ਪਰ ਉਹ ਹਰ ਜਗਾਂ ਪਹੁੰਚਣ ਦੀ ਕੋਸ਼ਿਸ਼ ਕਰਦੀ। ਇਹ ਭੈਣਾਂ ਸਾਨੂੰ ਆਮ ਹੀ ਕਈ ਘਰਾਂ ਵਿੱਚ ਦੇਖਣ ਨੂੰ ਇੱਕਠੀਆਂ  ਮਿਲਣਗੀਆਂ। ਕਈ ਸਾਲਾਂ ਦੀ ਗੱਲ ਹੈ ਜਠਾਨੀ ਅਤੇ ਦਰਾਣੀ ਵਿੱਚ ਛੋਟੀਆਂ ਗੱਲਾਂ ਤੇ ਤਕਰਾਰ ਹੋਣਾ ਸ਼ੁਰੂ ਹੋ ਗਿਆ, ਕਈ ਵਾਰ ਬੱਚਿਆਂ ਦਾ ਪੜਾਈ ਬਾਰੇ ਬਹਿਸ ਹੋ ਜਾਣੀ, ਜਠਾਨੀ ਦੀ ਕੁੜੀ ਕਾਫੀ ਹੁਸ਼ਿਆਰ ਸੀ, ਦਰਾਣੀ ਨੂੰ ਬਹੁਤ ਦੁੱਖ ਹੁੰਦਾ ਜਦੋਂ ਜਠਾਨੀ ਦੀ ਕੁੜੀ ਕਿਸੇ ਮੁਕਾਬਲੇ ਵਿੱਚੋਂ ਕੋਈ ਨਾ ਕੋਈ ਇਨਾਮ ਲੈ ਆਉਂਦੀ, ਦਰਾਣੀ ਕੋਈ ਨਾ ਕੋਈ ਐਸੀ ਗੱਲ ਚੁਗਲਖੋਰਨ ਨੂੰ ਕਹਿ ਦਿੰਦੀ, ਜੋ ਜਠਾਨੀ ਤੱਕ ਪਹੁੰਚ ਜਾਂਦੀ, ਜਿਸ ਨਾਲ ਦੋਵੇਂ ਪਰਿਵਾਰਾਂ ਦੀ ਆਪਸ ਵਿੱਚ ਦੂਸ਼ਣਬਾਜੀ ਹੋਲੀ ਹੋਲੀ ਲੜਾਈ ਦਾ ਰੂਪ ਧਾਰਨ ਕਰ ਗਈ। ਦਰਾਣੀ ਨੂੰ ਸਾੜਾ ਨਾ ਕਰਨ ਦੀ ਸਲਾਹ ਜਿੱਸ ਕਿਸੇ ਨੇ ਵੀ ਦਿੱਤੀ, ਉਹ ਉਸ ਦੇ ਵਿਰੱਧ ਹੋ ਜਾਂਦੀ। ਸਾੜਾ ਹੁਣ ਆਪਣੀ ਜਗਾ ਦਰਾਣੀ ਦੇ ਦਿੱਲ ਵਿੱਚ ਹੋਲੀ ਹੋਲੀ ਬਣਾ ਚੁੱਕੀ ਸੀ, ਦਿਨ ਬਾ ਦਿਨ ਪਾੜਾ ਵੱਧਦਾ ਗਿਆ, ਮਹੁੱਬਤ ਸਾਰਾ ਤਮਾਸ਼ਾ ਕਾਫੀ ਲੰਬੇ ਸਮੇਂ ਤੋਂ ਦੇਖ ਰਹੀ ਸੀ, ਆਖਰਕਾਰ ਮਹੱਬਤ ਨੇ ਸਾੜਾ ਦੀ ਨਨਾਣ ਨਾਲ ਮੇਲ ਮਿਲਾਪ ਵਧਾਇਆ, ਨਨਾਣ ਨੇ ਮਹੁੱਬਤ ਨਾਲ ਮਿਲ ਕੇ ਸਾੜਾ ਅਤੇ ਚੁਗਲਖੋਰ ਨੂੰ ਆਪਣੇ ਭਰਾ ਦੇ ਘਰੋਂ ਬਾਹਰ ਕੱਢ ਦਿੱਤਾ, ਦੋਵੇਂ ਦਰਾਣੀ- ਜਠਾਨੀ ਦੀ ਸੁਲਾ ਕਰਵਾ ਦਿੱਤੀ, ਪਰਿਵਾਰ ਵਿੱਚ ਮਹੁੱਬਤ ਦਾ ਵਾਸਾ ਹੋ ਗਿਆ। ਆਂਢ-ਗਆਂਢ ਸਿਆਣੀ ਨਨਾਣ ਦੀਆਂ ਹੁਣ ਸਿਫਤਾਂ ਕਰਦੇ ਨਾ ਖੱਕਦੇ, ਚੁਗਲਖੋਰਨ ਕੋਲੋ ਇਹ ਸਮਝੋਤਾ ਬਰਦਾਸ਼ਤ ਕਰਨਾ ਕਿਸੇ ਹਾਰਟ-ਅਟੈਕ ਤੋਂ ਘੱਟ ਨਹੀਂ ਸੀ, ਉਸ ਨੂੰ ਡਰ ਸੀ ਕਿ ਜੋ ਮੈਂ ਚੁਗਲੀਆਂ ਦਰਾਣੀ-ਜਠਾਨੀ ਦੀਆਂ ਕੀਤੀਆਂ ਹਨ ਕਿਤੇ ਮੈਨੂੰ ਬੁਲਾ ਕੇ ਪੁੱਛ ਨਾ ਲੈਣ।

Advertisements

ਕੰਵਰਦੀਪ ਸਿੰਘ ਭੱਲਾ ਸਹਾਇਕ ਮੈਨੇਜਰ
ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ
(99881-94776)

LEAVE A REPLY

Please enter your comment!
Please enter your name here