ਕਰੱਪਸ਼ਨ ਦੀ ਰੋਕਥਾਮ ਲਈ ਰਾਜ ਮੰਤਰੀ ਸੋਮ ਪ੍ਰਕਾਸ਼ ਨਾਲ ਕੀਤੀ ਮੁਲਾਕਾਤ 

ਫਿਰੋਜ਼ਪੁਰ ( ਦ ਸਟੈਲਰ ਨਿਊਜ਼)। ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਮਨਦੀਪ ਗਿੱਲ ਅਤੇ ਰਾਸ਼ਟਰੀ ਚੇਅਰਮੈਨ ਬਲਵੀਰ ਗਿੱਲ ਦੀ ਅਗਵਾਈ ਵਿਚ ਇਕ ਵਫਦ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਣ ਪਹੁੰਚਿਆ ਅਤੇ ਉਨ੍ਹਾਂ ਨਾਲ ਕੁਰੱਪਸ਼ਨ ਦੇ ਰੋਕਥਾਮ ਲਈ ਵਿਚਾਰ ਵਟਾਂਦਰਾ  ਵੀ ਕੀਤਾ ਇਸ ਮੌਕੇ ਤੇ ਬੋਲਦਿਆਂ ਰਾਸ਼ਟਰੀ ਪ੍ਰਧਾਨ ਮਨਦੀਪ ਗਿੱਲ ਨੇ ਕਿਹਾ ਕਿ  ਰਾਜ ਮੰਤਰੀ ਸੋਮ ਪ੍ਰਕਾਸ਼ ਪੂਰੇ ਦੁਆਬੇ ਏਰੀਏ ਨੂੰ ਰੀਪ੍ਰੈਜੈਂਟ ਕਰਦੇ ਹਨ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਐਂਟੀ ਕਰੱਪਸ਼ਨ ਬਿਊਰੋ ਆਫ   ਇੰਡੀਆ ਵੱਲੋਂ ਉਨ੍ਹਾਂ ਨੂੰ ਰਾਸ਼ਟਰੀ ਸਮਾਜ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਮਨਦੀਪ ਗਿੱਲ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਨਾਲ ਕੁਰੱਪਸ਼ਨ ਨੂੰ ਰੋਕਥਾਮ ਦੇ ਲਈ ਵਿਚਾਰ ਵਟਾਂਦਰੇ ਵੀ ਕੀਤੇ ਗਏ ਉਨ੍ਹਾਂ ਨੇ ਕਿਹਾ ਕੁਰੱਪਸ਼ਨ ਨੂੰ ਰੋਕਣਾ ਕੋਈ  ਵੱਡੀ ਗੱਲ ਨਹੀਂ ਹੈ ਜੇਕਰ ਸਮਾਜ ਦੇ ਲੋਕ ਇਕਜੁੱਟ ਹੋ ਜਾਣ ਤਾਂ ਇਸ ਕਰੱਪਸ਼ਨ ਦੇ ਕੋਹੜ  ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ  ਮੀਟਿੰਗ ਦੌਰਾਨ ਗੱਲਬਾਤ   ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰੱਪਸ਼ਨ ਨੂੰ ਲੋਕਾਂ ਨੇ  ਆਪਣੀ ਜ਼ਰੂਰਤ ਸਮਝ ਲਿਆ ਹੈ ਕੁਰੱਪਸ਼ਨ ਦੇ ਪ੍ਰਤੀ ਸਮਾਜ ਦੇ ਲੋਕਾਂ ਨੂੰ ਆਪਣਾ ਨਜ਼ਰੀਆ ਬਦਲਣਾ ਪਵੇਗਾ ਜਿਸ ਨਾਲ ਕਰੱਸ਼ਰ ਨੂੰ ਨੱਥ ਪਾਈ ਜਾ ਸਕਦੀ ਹੈ  ਜਦੋਂ ਤੀਆਂ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਵਰਗੀਆਂ ਸੰਸਥਾਵਾਂ ਕਰੱਸ਼ਰ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਲੱਗੀ ਹੈ ਉਸ ਦਿਨ ਤੋਂ ਹੀ ਕੁਰੱਪਸ਼ਨ ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ  ਜੋ ਇਕ ਚੰਗਾ ਸੰਦੇਸ਼  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜਿਲਾ ਡਾਇਰੈਕਟਰ ਗੁਰਮੁਖ ਸਿੰਘ,ਬਲਾਕ ਪ੍ਰਧਾਨ ਲਖਵਿੰਦਰ ਸਿੰਘ ਅਲਮਗਿਰ,ਯੂਥ ਪ੍ਰਧਾਨ ਲਖਬੀਰ ਸਿੰਘ,ਬਾਬਾ ਹਰਪਾਲ ਸਿੰਘ, ਪ੍ਰੋਫੈਸਰ ਨਿਰਮਲ ਸਿੰਘ ਆਦਿ ਮੌਜੂਦ ਸਨ।

Advertisements

LEAVE A REPLY

Please enter your comment!
Please enter your name here