ਚਿਲਡ੍ਰਨ ਸਾਇੰਸ ਕਾਂਗਰੇਸ ਮੁਕਾਬਲੇ ਵਿੱਚ ਸਿਮਰਲ ਅਤੇ ਮਾਨਸੀ ਨੇ ਹਾਸਿਲ ਕੀਤਾ ਪਹਿਲਾ ਸਥਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੀਐਸਸੀਐਸਟੀ ਵੱਲੋਂ ਜਿਲੇ ਪੱਧਰ ਤੇ ਕਰਵਾਏ ਗਏ ਚਿਲਡ੍ਰਨ ਸਾਇੰਸ ਕਾਂਗਰੇਸ ਦੇ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨਿਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੀ ਵਿਦਿਆਰਥਣਾਂ ਸਿਮਰਨ ਅਤੇ ਮਾਨਸੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਸਕੂਲ ਦੇ ਪਿ੍ਰਸੀਪਲ ਲਲਿਤਾ ਅਰੋੜਾ ਨੇ ਵਿਦਿਆਰਥਣਾਂ ਨੂੰ ਪਹਿਲਾ ਸਥਾਮ ਪ੍ਰਾਪਤ ਕਰਨ ਦੇ ਮੌਕੇ ਤੇ ਉਹਨਾਂ ਨੂੰ ਇਨਾਮ ਦਿੱਤਾ ਅਤੇ ਉਹਨਾਂ ਦੀ ਹੌਂਸਲਾ ਅਫਜਾਹੀ ਕੀਤੀ।

Advertisements

ਉਹਨਾਂ ਨੇ ਵਿਦਿਆਰਥਣਾਂ ਦੇ ਗਾਇਡ ਅਧਿਆਪਕਾਂ ਮਧੂ ਬਾਲਾ ਅਤੇ ਸੀਮਾ ਸ਼ਰਮਾ ਨੂੰ ਮੁਬਾਰਕਾਂ ਦਿੱਤੀਆਂ। ਉਹਨਾਂ ਨੇ ਵਿਦਿਆਰਥਣਾਂ ਨੂੰ ਅੱਗੇ ਵੀ ਹੋਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਦਸਿੱਆ ਕਿ ਹੁਣ ਇਹ ਵਿਦਿਆਰਥਣਾਂ ਇਸ ਮੁਕਾਬਲੇ ਦੇ ਅਗਲੇ ਪੜਾਅ ਜੋਕਿ ਸਟੇਟ ਪਧੱਰ ਵਿੱਚ ਹਿੱਸਾ ਲੈਣਗੀਆਂ।

LEAVE A REPLY

Please enter your comment!
Please enter your name here