ਜਲੰਧਰ: ਸੀਨੀਅਰ ਸਟੈਨੋਗ੍ਰਾਫਰ ਰਾਕੇਸ਼ ਅਤੇ ਤਬਲਾ ਮਾਸਟਰ ਪਰਮਿੰਦਰ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ

ਜਲੰਧਰ (ਦ ਸਟੈਲਰ ਨਿਊਜ਼)। ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵਿਖੇ ਬਤੌਰ ਸੀਨੀਅਰ ਸਟੈਨੋਗ੍ਰਾਫਰ ਤਾਇਨਾਤ ਸ਼੍ਰੀਮਤੀ ਰਾਕੇਸ਼ ਸੂਰੀ ਅਤੇ ਤਬਲਾ ਮਾਸਟਰ ਸ. ਪਰਮਿੰਦਰ ਸਿੰਘ ਨੂੰ ਕ੍ਰਮਵਾਰ 37 ਅਤੇ 31 ਸਾਲ ਦੀ ਸੇਵਾ ਉਪਰੰਤ ਸੇਵਾ ਮੁਕਤੀ ‘ਤੇ ਵਿਭਾਗ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।

Advertisements

ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਡਾਇਰੈਕਟਰ ਸ. ਮਨਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੀਮਤੀ ਰਾਕੇਸ਼ ਸੂਰੀ ਅਤੇ ਸ. ਪਰਮਿੰਦਰ ਸਿੰਘ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਵਿਭਾਗ ਵਿੱਚ ਸੇਵਾ ਨਿਭਾਈ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਕਰਮਚਾਰੀ ਵਕਤ ਦੇ ਬਹੁਤ ਪਾਬੰਦ ਸਨ ਅਤੇ ਇਨ੍ਹਾਂ ਵਲੋਂ ਹਰ ਤਰ੍ਹਾਂ ਦੀ ਵਿਭਾਗੀ ਡਿਊਟੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਇਆ ਗਿਆ ਹੈ।

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜਲੰਧਰ ਸ਼੍ਰੀ ਹਾਕਮ ਥਾਪਰ ਨੇ ਕਿਹਾ ਕਿ ਸ਼੍ਰੀਮਤੀ ਰਾਕੇਸ਼ ਸੂਰੀ ਅਤੇ ਸ. ਪਰਮਿੰਦਰ ਸਿੰਘ ਦੋਵੇਂ ਹੀ ਬਹੁਤ ਹੀ ਮਿਲਾਪੜੇ ਸੁਭਾਅ ਦੇ ਕਰਮਚਾਰੀ ਸਨ ਅਤੇ ਇਨ੍ਹਾਂ ਆਪਣੇ ਸਹਿਯੋਗੀ ਕਰਮਚਾਰੀਆਂ ਨਾਲ ਮਿਲ ਕੇ ਹਮੇਸ਼ਾ ਇਕ ਟੀਮ ਵਾਂਗ ਕੰਮ ਕੀਤਾ । ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵੱਲੋਂ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਈ ਗਈ ਬੇਦਾਗ਼ ਸੇਵਾ ਦੂਸਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਹਨਤ ਨਾਲ ਸਫ਼ਲਤਾ ਹਾਸਲ ਕਰਨ ਲਈ ਪ੍ਰੇਰਦੀ ਰਹੇਗੀ।

ਇਸ ਮੌਕੇ ਸਹਾਇਕ ਲੋਕ ਸੰਪਰਕ ਅਫ਼ਸਰ ਜਤਿੰਦਰ ਕੋਹਲੀ, ਵਿਕਾਸ ਵੋਹਰਾ, ਸੰਗੀਤਾ ਭਾਮਰਾ ਤੇ ਸਮੂਹ ਸਟਾਫ਼ ਅਤੇ ਸ਼੍ਰੀਮਤੀ ਰਾਕੇਸ਼ ਸੂਰੀ ਦੇ ਧਰਮਪਤੀ ਸ਼੍ਰੀ ਰਾਕੇਸ਼ ਸੂਰੀ ਤੇ ਸ. ਪਰਮਿੰਦਰ ਸਿੰਘ ਦੀ ਧਰਮਪਤਨੀ ਪਲਵਿੰਦਰ ਕੌਰ, ਬੇਟਾ ਨਵਦੀਪ ਸਿੰਘ ਅਤੇ ਬੇਟੀ ਦਮਨਪ੍ਰੀਤ ਕੌਰ ਤੇ ਹੋਰ ਵੀ ਮੌਜੂਦ ਸਨ। 

ਇਸ ਮੌਕੇ ਸ਼੍ਰੀਮਤੀ ਰਾਕੇਸ਼ ਸੂਰੀ ਅਤੇ ਸ. ਪਰਮਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here