


ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ-ਧਰੂਵ ਨਾਰੰਗ: ਸ਼ਿਵ ਸੈਨਾ ਪੰਜਾਬ ਜਿਲ੍ਹਾਂ ਰੋਪੜ ਇਕ ਮੀਟਿੰਗ ਸੈਨਾ ਮੁਖੀ ਸੰਜੀਵ ਘਨੌਲੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਫੈਂਸਲਾ ਲਿਆ ਗਿਆ ਕਿ ਪ੍ਰਭੂ ਸ਼੍ਰੀ ਰਾਮ ਚੰਦਰ ਭਗਵਾਨ ਦੀ ਜੀਵਨੀ ਬਾਰੇ ਜੋ ਰਾਮ ਲੀਲਾ ਦਾ ਯੋਜਨ ਕੀਤਾ ਜਾਂਦਾ ਹੈ। ਉਸ ਨੂੰ ਮਰਿਯਾਦਾ ਅਨੁਸਾਰ ਹੀ ਕੀਤਾ ਜਾਵੇ ਕਿਸੀ ਵੀ ਰਾਮ ਲੀਲਾ ਮੰਚ ਉੱਤੇ ਗੀਤ ਜਾਂ ਧਾਰਮਿਕ ਪ੍ਰੋਗਰਾਮ ਤੋਂ ਇਲਾਵਾ ਕੋਈ ਵੀ ਅਸ਼ਲੀਲ ਗੀਤ, ਡਾਂਸ ਜਾਂ ਕੋਈ ਵੀ ਡਰਾਮਾ ਕੀਤਾ ਗਿਆ ਤਾਂ ਉਸ ਮੰਚ ਤੇ ਜਾਕੇ ਸ਼ਿਵ ਸੈਨਾ ਪੰਜਾਬ ਦੇ ਵਰਕਰ ਤੁਰੰਤ ਸਜਾ ਦੇਣਗੇ ਤੇ ਕਾਨੂੰਨੀ ਕਾਰਵਾਈ ਧਾਰਮਿਕ ਭਾਵਨਾਵਾਂ ਨਾਲ ਛੇੜ ਛਾੜ ਦਾ 295A ਦਾ ਪਰਚਾ ਵੀ ਕੀਤਾ ਜਾਵੇਗਾ।

ਇਸ ਸਬੰਧ ਵਿੱਚ ਪੰਜਾਬ ਦੇ ਸਾਰੇ ਡਿਪਟੀ ਕਮਿ਼ਨਰਾਂ ਨੂੰ ਸ਼ਿਵ ਸੈਨਾ ਪੰਜਾਬ ਵੱਲੋਂ ਬੇਨਤੀ ਪੱਤਰ ਵੀ ਦੇ ਦਿੱਤਾ ਗਿਆ ਹੈ। ਇਸ ਮੌਕੇ ਤੇ ਮੌਜੂਦ ਨੇਤਾ ਪੰਜਾਬ ਉਪ ਪ੍ਰਧਾਨ ਗਿਆਨ ਚੰਦ ਵਰਮਾ, ਜਿਲ੍ਹਾਂ ਚੇਅਰਮੈਨ ਸਚਿਨ ਘਨੌਲੀ, ਜਿਲ੍ਹਾਂ ਪ੍ਰਧਾਨ ਸੁਮੀਤ ਕੰਵਲ (ਸ਼ਾਲੂ), ਰੋਪੜ ਸਿਟੀ ਪ੍ਰਧਾਨ ਹੇਮੰਤ ਮਕੋਲ, ਰਿਤਿਸ਼ ਅਬਰੋਲ ਲੱਕੀ ਚੌਧਰੀ ਆਦਿ ਉਪਸਥਿਤ ਸਨ।
