ਜਿਲੇ ਵਿੱਚ 8 ਨਵੇਂ ਪਾਜੇਟਿਵ ਮਰੀਜ, 3 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1159 ਨਵੇ ਸੈਪਲ ਲੈਣ  ਨਾਲ ਅਤੇ   927  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  8 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8124  ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 284104 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  276261 ਸੈਪਲ  ਨੈਗਟਿਵ,  ਜਦ ਕਿ 1424  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 184` ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 342  ਹੈ । ਐਕਟਿਵ ਕੇਸਾ ਦੀ ਗਿਣਤੀ  82  ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7728 ਹੈ । 

Advertisements

ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ ਮਰੀਜ ਪਜੇਟਿਵ ਪਾਏ ਗਏ ਹਨ,  ਹੁਸ਼ਿਆਰਪੁਰ ਸ਼ਹਿਰ ਦੇ 02  ਪਾਜੇਟਿਵ ਮਰੀਜ ਹਨ, ਤੇ 6 ਬਾਕੀ ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। ਕੋਰੋਨਾ ਵਾਇਰਸ ਨਾਲ ਜਿਲੇ ਵਿੱਚ ਤਿੰਨ  ਮੌਤ ਹੋਈ ਹੈ (1) 62 ਸਾਲਾ ਔਰਤ  ਪੰਨਵਾਂ ਦੀ ਮੌਤ  ਐਮ ਐਚ  ਜਲੰਧਰ (2) 60 ਸਾਲ ਵਿਆਕਤੀ ਵਾਸੀ ਖੁਣ ਖੁਣ ਕਲਾ ਮੌਤ ਕੈਪੀਟੋਲ ਹਸਪਤਾਲ ਜਲੰਧਰ (3)68 ਸਾਲਾ ਔਰਤ ਵਾਸੀ ਨੰਨਵਾਨ ਬਲਾਕ ਪੋਸੀ ਦੀ ਮੌਤ ਰਾਜਾ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ  । ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here