ਬਿਹਾਰ ‘ਚ ਟ੍ਰੇਨ ਦੀਆਂ 23 ਬੋਗੀਆ ਪਟਰੀ ਤੋ ਉੱਤਰਨ ਕਾਰਨ 4 ਦੀ ਮੌਤ, ਸੀਐੱਮ ਨਿਤੀਸ਼ ਨੇ ਮੁਆਵਜ਼ੇ ਦਾ ਕੀਤਾ ਐਲਾਨ

ਬਿਹਾਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਿਹਾਰ ਤੋ ਕਾਮਾਖਿਆ ਜਾ ਰਹੀ ਨਾਰਥ ਈਸਟ ਐਕਸਪ੍ਰੈੱਸ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ 4 ਯਾਤਰੀਆਂ ਦੀ ਮੌਤ ਹ ਗਈ ਅਤੇ ਕਰੀਬ 100 ਯਾਤਰੀ ਜ਼ਖਮੀ ਹੋ ਗਏ ਹਨ।ਦੱਸਿਆ ਜਾ ਰਿਹਾ ਹੈ ਕਿ 23 ਡੱਬੇ ਪਟੜੀ ਤੋਂ ਉੱਤਰ ਗਏ ਅਤੇ 6 ਬੋਗੀਆ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ, ਜਿਹਨਾਂ ਵਿੱਚ ਇੱਕ ਡੱਬਾ ਦੂਜੇ ਡੱਬੇ ਤੇ ਚੜ੍ਹ ਗਿਆ।

Advertisements

ਜਾਣਕਾਰੀ ਮੁਤਾਬਕ ਬਕਸਰ ਖੁੱਲਣ ਤੋਂ ਬਾਅਦ ਨਾਰਥ ਈਸਟ ਐਕਸਪ੍ਰੈੱਸ ਆਪਣੀ ਆਮ ਰਫਤਾਰ ਨਾਲ ਚੱਲ ਰਹੀ ਸੀ ਤੇ ਰਘੁਨਾਥਪੁਰ ਰੇਲਵੇ ਸਟੇਸ਼ਨ ਦੇ ਕੋਲ ਪੁਆਇੰਟ ਬਦਲਦੇ ਸਮੇਂ ਰੇਲਗੱਡੀ ਜ਼ੋਰਦਾਰ ਝਟਕੇ ਨਾਲ ਟੱਕਰਾ ਗਈ। ਅੱਧੀ ਰੇਲਗੱਡੀ ਰਘੂਨਾਥਪੁਰ ਰੇਲ ਕਰਾਸਿੰਗ ਤੋਂ ਪਹਿਲਾਂ ਹੀ ਪਲਟ ਗਈ ਅਤੇ ਬਾਕੀ ਬੋਗੀ ਇੰਜਣ ਚੱਲਦੇ ਹੋਏ ਸਟੇਸ਼ਨ ਤੇ ਪਹੁੰਚ ਗਈ। ਸੀਐੱਮ ਨਿਤੀਸ਼ ਕੁਮਾਰ ਨੇ ਮ੍ਰਿਤਕਾ ਦੇ ਪਰਿਵਾਰਾਂ ਲਈ 4-4 ਲੱਖ ਰੁਪਏ ਦੇ ਮੁਆਵਜ਼ੇ ਦੇਣ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here