ਪਠਾਨਕੋਟ: ਜੂਮ ਐਪ ਰਾਹੀਂ ਕੀਤੀ ਗਈ ਵਿਦਿਆਰਥੀਆਂ ਦੀ ਗਾਈਡੈਂਸ ਕੋਂਸਲਿੰਗ

ਪਠਾਨਕੋਟ(ਦ ਸਟੈਲਰ ਨਿਊਜ਼)। ਸਫਲਤਾ ਅਤੇ ਅਸਫਲਤਾ ਦੋਨੋ ਇਕ ਹੀ ਸਿਕੇ ਦੇ ਦੋ ਪਹਿਲੂ ਹਨ, ਸਾਡੇ ਆਸ-ਪਾਸ ਵਿਚ  ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਮਿਲਦੀਆਂ ਹਨ ਕਿ ਕਈ ਵਿਅਕਤੀ ਕੋਰੇ ਅਨਪੜ੍ਹ ਹੁੰਦੇ ਹਨ ਫਿਰ ਵੀ ਉਹ ਅਪਣੇ ਜੀਵਨ ਵਿਚ ਸਫਲ ਹੁੰਦੇ ਹਨ । ਪਰ ਜੇਕਰ ਅਸੀਂ ਇਸ ਦਾ ਦੂਸਰਾ ਪੱਖ ਦੇਖੀਏ ਤਾਂ ਬਹੁਤ ਪੜ੍ਹੇ ਲਿਖੇ ਵਿਅਕਤੀ ਵੀ ਅਪਣੇ ਜੀਵਨ ਵਿਚ ਸਫਲ ਨਹੀਂ ਹੋ ਪਾਉਂਦੇ ਅਜਿਹਾ ਯੋਗ ਕੈਰੀਅਰ ਗਾਈਡੈਂਸ ਅਗਵਾਈ ਨਾ ਮਿਲਣ ਕਰਕੇ ਹੀ ਹੁੰਦਾ ਹੈ।ਇਸੇ ਕਮੀ ਨੂੰ ਪੁਰਾ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮੁਹਿੰਮ ਤਹਿਤ ਹਰੇਕ ਜਿਲ੍ਹੇ ਵਿਚ ਖੋਲੇ ਗਏ ਜਿਲ੍ਹਾ ਰੋਜਗਾਰ ਬਿਉਰੋ ਦੇ ਰਾਹੀਂ ਜਿਲ੍ਹੇ ਵਿਚ ਪੈਂਦੇ ਹਰੇਕ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਜ਼ੂਮ ਐਪ ਰਾਂਹੀਂ ਉਹਨਾਂ ਦੇ ਉਜਵਲ ਭਵਿੱਖ ਲਈ ਕੈਰੀਅਰ ਕੋਂਸਲਿੰਗ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਗੁਰਮੇਲ ਸਿੰਘ ਜਿਲ੍ਹਾ ਰੋਜਗਾਰ ਅਫਸ਼ਰ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਦੱਸਿਆ ਕਿ ਕੋਵਿਡ-19 ਦੋਰਾਨ ਜਿਵੇਂ ਪੂਰੇ ਵਿਸ਼ਵ ਨੂੰ ਇਸ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹਾਂਮਾਰੀ ਨੇ ਜਿਥੇ ਲੋਕਾਂ ਨੂੰ ਆਰਥਿਕ ਹਾਨੀ ਪਹੁੰਚਾਈ ਹੈ ,ਉਥੇ ਹੀ ਸਕੂਲਾਂ,ਕਾਲਜਾਂ ਆਦਿ ਵਿਚ ਪੜ੍ਹ ਰਹੇ ਵਿਦਿਆਰਥੀਆਂ  ਨੂੰ ਘਰਾਂ ਵਿਚ ਬੰਦ ਕਰ ਕੇ ਉਹਨਾਂ ਦੇ ਚੰਗੇ ਆਚਰਨ ਨੂੰ ਸਿਰਜਨ ਵਿਚ ਰੁਕਾਵਟ ਪਾਈ ਹੈ। ਇਸ ਸਮੱਸਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਹਰੇਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਨੂੰ ਹੁਕਮ ਦਿੱਤੇ ਗਏ ਕੇ ਅਪਣੇ-ਅਪਣੇ  ਜਿਲਿ੍ਹਆਂ ਵਿਚ ਆਉਂਦੇ ਸਕੂਲ, ਕਾਲਜਾਂ ਆਦਿ ਦੇ ਵਿਦਿਆਰਥੀਆਂ ਦੀ ਜੂਮ ਐਪ ਰਾਹੀਂ ਕੈਰੀਅਰ ਕਾਉਂਸਲਿੰਗ ਕੀਤੀ ਜਾਵੇ।

 ਇਸ ਮੁਹਿੰਮ ਨੂੰ ਅਗਾਂਹ ਵਧੂ ਲੈ ਜਾਂਦੇ ਹੋਏ ਅੱਜ ਮਿਤੀ 09-02-2021 ਨੂੰ  ਪਲੇਸਮੈਂਟ ਅਫਸਰ, ਰਕੇਸ ਕੁਮਾਰ ਦੁਆਰਾ ਉਬਰਾਏ ਰੋਜ਼ ਪਬਲਿਕ ਸਕੂਨ ਨੰਗਲਭੂਰ ਅਤੇ ਜੇ ਐਮ.ਆਰ ਇੰਟਰਨੈਸ਼ਨ ਸਕੂਲ ਪਠਾਨਕੋਟ , ਵਿਦਿਆਰਥੀਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਕੈਰੀਅਰ ਕਾਉਂਸਲਿੰਗ ਕੀਤੀ ਗਈ। ਇਸ ਵੈਬੀਨਾਰ ਵਿਚ ਕੁਲ 35 ਪ੍ਰਾਰਥੀਆਂ ਨੇ ਹਿੱਸਾ ਲਿਆ। ਰਕੇਸ਼ ਕੁਮਾਰ  ਨੇ ਡੀ.ਬੀ.ਈ.ਈ. ਵਿਚ ਚੱਲ ਰਹੀਆਂ ਗਤੀ-ਵੀਧੀਆਂ ਬਾਰੇ ਜਾਣੂ ਕਰਵਾਇਆ।

LEAVE A REPLY

Please enter your comment!
Please enter your name here