ਗਊ ਹੱਤਿਆ ਤੇ ਸਖਤ ਉਮਰ ਕੈਦ ਅਤੇ ਫਾਂਸੀ ਦਾ ਕਾਨੂੰਨ ਬਣਾਏ ਪੰਜਾਬ ਸਰਕਾਰ: ਅਸ਼ਵਨੀ ਗੈਂਦ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਰਿਆਣਾ ਸਰਕਾਰ ਦੀ ਤਰਜ ਤੇ ਪੰਜਾਬ ਸਰਕਾਰ ਵੀ ਪ੍ਰਦੇਸ਼ ਵਿੱਚ ਗਊ ਸੁਰੱਖਿਆ ਅਤੇ ਗਊ ਪ੍ਰੋਤਸਾਹਨ ਦਾ ਕਾਨੂੰਨ ਲਾਗੂ ਕਰੇ ਇਹ ਗੱਲ ਨਵੀਂ ਸੋਚ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਵਲੋਂ ਹਰਿਆਣਾ ਰੋਡ ਰਘੂਨਾਥ ਮੰਦਿਰ ਲੜੀਵਾਰ ਸਪਤਾਹਿਕ ਸ਼੍ਰੀ ਹਨੂਮਾਨ ਚਾਲੀਸਾ ਪਾਠ ਕਰਨ ਦੇ ਬਾਅਦ ਕਹੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਵਿਧਾਨਸਭਾ ਵਿੱਚ ਬਿਲ 2015 ਗਊ ਸੁਰੱਖਿਆ ਅਤੇ ਗਊ ਪ੍ਰੋਤਸਾਹਨ ਪਾਸ ਕਰਕੇ ਦੇਸ਼ ਦੇ ਰਾਸ਼ਟਰਪਤੀ ਤੋਂ ਵੀ ਮੰਜ਼ੂਰੀ ਲੈ ਕੇ ਤੁਰੰਤ ਪ੍ਰਭਾਵ ਵਿੱਚ ਪ੍ਰਦੇਸ਼ ਵਿੱਚ ਲਾਗੂ ਕਰ ਦਿੱਤਾ। ਇਸ ਕਾਨੂੰਨ ਦੇ ਪਾਸ ਹੋਣ ਨਾਲ ਹੁਣ ਗਊ ਹੱਤਿਆ ਕਰਨ ਵਾਲੇ ਨੂੰ 3 ਸਾਲ ਤੋਂ 10 ਸਾਲ ਤੱਕ ਸਖਤ ਕਾਰਾਵਾਸ ਅਤੇ 30 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੇ ਜੁਰਮਾਨੇ ਰੱਖਿਆ ਗਿਆ ਹੈ। ਗਾਂ ਨੂੰ ਮਾਰਨ ਦੇ ਲਈ ਲੈ ਜਾਣ ਵਾਲੇ ਨੂੰ ਵੀ 3 ਸਾਲ ਤੋਂ 7 ਸਾਲ ਤੱਕ ਦੀ ਜੇਲ ਅਤੇ 30-70 ਹਜ਼ਾਰ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਕੀਤੀ ਹੈ। ਗਾਂ ਦਾ ਮਾਸ ਵੇਚਣ ਤੇ 3-5 ਸਾਲ ਤੱਕ ਦੀ ਜੇਲ ਅਤੇ 30-50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ। 

Advertisements

ਗੈਂਦ ਨੇ ਕਿਹਾ  ਕਿ ਪੰਜਾਬ ਸਰਕਾਰ ਨੂੰ ਇਸ ਤੋਂ ਵੀ ਵੱਧ ਕੇ ਮੌਤ ਦੀ ਸਜ਼ਾ ਦਾ ਨਿਯਮ ਹੋਵੇ, ਇਸ ਤਰ੍ਹਾਂ ਦਾ ਬਿਲ ਪਾਸ ਕਰਵਾਉਣਾ ਚਾਹੀਦਾ ਹੈ ਤਾਕਿ ਗਾਂ ਦੀ ਹੱਤਿਆ ਕਰਨ ਵਾਲੇ ਦੇ ਮਨ ਵਿੱਚ ਦਹਿਸ਼ਤ ਵਧੇ ਅਤੇ ਇਸ ਘਿਨੌਣੇ ਕੰਮ ਨੂੰ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਅਤੇ ਇਸ ਬਿਲ ਦੇ ਪਾਸ ਹੋਣ ਨਾਲ ਗਾਂ ਦੀ ਸੁਰੱਖਿਆ ਨੂੰ ਬਲ ਮਿਲੇਗਾ ਅਤੇ ਪਿਛਲੇ ਦਿਨਾਂ ਵਿੱਚ ਹੋਈ ਘਟਨਾ ਵਿੱਚ ਗ੍ਰਿਫਤਾਰ ਮੁਜਰਿਮਾਂ ਨੂੰ ਮੌਤ ਦੀ ਸਜ਼ਾ ਦਿਲਵਾਉਣ ਦੀ ਕੋਸ਼ਿਸ਼ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕਰੇ। ਇਸ ਮੌਕੇ ਤੇ ਬਜਰੰਗੀ ਸੈਨਾ ਅਤੇ ਨਵੀਂ ਸੋਚ ਦੇ ਮੈਂਬਰ ਮਧੁਸੂਧਨ ਤਿਵਾੜੀ, ਰਾਜੇਸ਼ ਸ਼ਰਮਾ, ਵਿਵੇਕ ਸ਼ਰਮਾ, ਨੀਰਜ ਗੈਂਦ, ਅਮਨ ਸੇਠੀ, ਅਜੈ ਜੋਸ਼ੀ, ਅਵਤਾਰ ਸਿੰਘ, ਵਿਸ਼ੇਸ਼ ਗੈਂਦ, ਪੰਕਜ ਬੱਗਾ, ਮੁਕੇਸ਼ ਕੰਵਰ, ਵਿਨੀਤ ਠਾਕੁਰ, ਕਪਿਲ ਅਗਰਵਾਲ, ਲੱਕੀ ਚੋਪਡਾ, ਸ਼ਿਵਮ ਗੈਂਦ, ਪ੍ਰਣਵ ਸੇਠੀ, ਹਰਮੋਹਿਤ ਧੀਰ ਆਦਿ ਮੌਜੂਦ ਸਨ।  

LEAVE A REPLY

Please enter your comment!
Please enter your name here