ਏਅਰਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਨਾਮ ਤੇ ਰੱਖਣ ਤੇ ਮੋਦੀ ਸਰਕਾਰ ਦਾ ਧੰਨਵਾਦ: ਰੋਸ਼ਨ ਸੱਭਰਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਯੁੱਧਿਆ ਵਿੱਚ ਅੰਤਰਰਾਸ਼ਟਰੀ ਏਅਰ ਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚਾ ਦੇ ਜਿਲਾ ਪ੍ਰਧਾਨ ਅਤੇ ਵਾਲਮੀਕਿ ਸੰਘਰਸ਼ ਮੋਰਚਾ ਦੇ ਕੌਮੀ ਪ੍ਰਧਾਨ ਰੋਸ਼ਨ  ਲਾਲ ਸੱਭਰਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਅਯੁੱਧਿਆ ਵਿੱਚ ਅੰਤਰਰਾਸ਼ਟਰੀ ਏਅਰ ਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਵਾਲਮੀਕਿ ਸਮਾਜ ਦਾ ਬਹੁਤ ਮਾਨ ਵਧਿਆ ਹੈ।

Advertisements

ਰੋਸ਼ਨ  ਲਾਲ ਸੱਭਰਵਾਲ ਨੇ ਦੇਸ਼ ਦੇ ਸਮੂਹ ਵਾਲਮੀਕਿ ਸਮਾਜ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਲੋਕਸਭਾ ਚੋਣਾਂ ਚ ਵੱਧ ਤੋਂ ਵੱਧ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਪਾਕੇ ਨਰੇਂਦਰ ਮੋਦੀ ਨੂੰ ਦੋਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ। ਜਿਸ ਨਾਲ ਦੇਸ਼ ਵਿਕਾਸ ਦੀ ਲੀਹਾਂ ਤੇ ਦੋੜਦਾ ਰਹੇ ਅਤੇ ਵਾਲਮੀਕਿ ਸਮਾਜ ਨੂੰ ਇਸੇ ਤਰਾਹ ਬਣਦਾ ਮਾਨ ਸਨਮਾਨ ਮਿਲਦਾ ਰਹੇ।

LEAVE A REPLY

Please enter your comment!
Please enter your name here