ਜਲੰਧਰ: ਬੀ.ਐਸ.ਐਫ ਦੇ ਸੇਵਾ ਮੁਕਤ ਆਈਜੀ ਬਖਸ਼ੀਸ਼ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਜਲੰਧਰ (ਦ ਸਟੈਲਰ ਨਿਊਜ਼)। ਆਈ.ਜੀ.(ਸੇਵਾ ਮੁਕਤ) ਬਖਸ਼ੀਸ਼ ਸਿੰਘ ਜੋ ਕਿ 6 ਫਰਵਰੀ ਨੂੰ ਸਵਰਗ ਸਿਧਾਰ ਗਏ ਸਨ ਸਬੰਧੀ ਮਾਡਲ ਟਾਊਨ ਸ਼ਮਸ਼ਾਨ ਘਾਟ ਜਲੰਧਰ ਵਿਖੇ ਰਿਸ਼ਤੇਦਾਰਾਂ ਅਤੇ ਸਨੇਹੀਆਂ ਦੀ ਹਾਜ਼ਰੀ ਵਿੱਚ ਪੂਰੇ ਮਾਨ ਸਨਮਾਨ ਨਾਲ ਅੰਤਿਮ ਰਸਮਾ ਪੂਰੀਆ ਕਰਦੇ ਹੋਏ ਚਿਤਾ ਨੂੰ ਅਗਨੀ ਭੇਟ ਕੀਤੀ ਗਈ।

Advertisements

ਬੀ.ਐਸ.ਐਫ. ਦੇ ਇਸ ਬਹਾਦਰ ਅਫ਼ਸਰ ਵਲੋਂ ਵੱਖ-ਵੱਖ ਅਹੁਦਿਆਂ ’ਤੇ ਰਹਿੰਦੀਆਂ ਦੇਸ਼ ਦੀ ਸੇਵਾ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਆਣੇ, ਮਿਹਨਤੀ , ਪਾਬੰਦ ਅਤੇ ਦੇਸ਼ ਪ੍ਰਤੀ ਪੂਰੀ ਸਮਰਪਨ ਭਾਵਨਾ ਰੱਖਣ ਵਾਲੇ ਅਫ਼ਸਰ ਵਜੋਂ ਜਾਣਿਆ ਜਾਂਦਾ ਹੈ। ਡੀ.ਆਈ.ਜੀ. ਪੀਐਸਓ ਸ੍ਰੀ ਪ੍ਰਤੁਲ ਗੌਤਮ, ਡੀ.ਆਈ.ਜੀ.(ਜੀ) ਸ੍ਰੀ ਬੀ.ਐਸ.ਰਾਵਤ, ਡੀ.ਆਈ.ਜੀ. ਸ੍ਰੀ ਰਾਜੇਸ਼, ਕਰਨਲ ਰਵੀ ਭੂਸ਼ਨ ਭਾਰਤੀ ਫੌਜ, ਜੁਆਇੰਟ ਡਾਇਰੈਕਟਰ,ਸੂਚਨਾ ਤੇਲੋਕ ਸੰਪਰਕ ਵਿਭਾਗ ਡਾ.ਅਜੀਤ ਕੰਵਲ ਸਿੰਘ ਹਮਦਰਦ ਵਲੋਂ ਸਾਰੇ ਹਮਦਰਦ ਪਰਿਵਾਰ ਵਲੋਂ ਆਈ.ਜੀ. ਬਖਸ਼ੀਸ਼ ਸਿੰਘ ਦੀ ਮ੍ਰਿਤਕ ਦੇਹ ’ਤੇ ਰੀਥ ਭੇਟ ਕੀਤੀ ਗਈ ਅਤੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਪੁੱਜੀਆਂ ਸਖ਼ਸੀਅਤਾਂ ਵਲੋਂ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਮਾਤਮਾ ਅੱਗੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸਣ ਲਈ ਅਰਦਾਸ ਕੀਤੀ ਗਈ।

ਸਵਰਗ ਵਾਸੀ ਬਖ਼ਸ਼ੀਸ ਸਿੰਘ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰ.ਬਖਸ਼ੀਸ ਸਿੰਘ ਦੀ ਮਿਹਨਤ ਅਤੇ ਸਮਰਪਣ ਦੀ ਭਾਵਨਾ ਆਉਣ ਵਾਲੀ ਪੀੜ੍ਹੀਆਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰਦਿਆਂ ਉਨਾ ਨੂੰ ਰੱਖਿਆ ਸੇਵਾਵਾਂ ਵਿੱਚ ਦੇਸ਼ ਦੀ ਪੂਰੇ ਉਤਸ਼ਾਹ ਨਾਲ ਸੇਵਾ ਕਰਨ ਲਈ ਪ੍ਰੇਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸ੍ਰ.ਬਖ਼ਸੀਸ਼ ਸਿੰਘ ਇਕ ਵਧੀਆ ਅਫ਼ਸਰ ਹੋਣ ਦੇ ਨਾਲ ਨਾਲ ਨੇਕ ਦਿਲ ਇਨਸਾਨ ਵੀ ਸਨ। ਉਨ੍ਹਾਂ ਕਿਹਾ ਕਿ ਧਰਤੀ ਦੇ ਇਸ ਮਹਾਨ ਸਪੂਤ ਦੀ ਮੌਤ ਨਾਲ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ , ਜਿਸ ਨੂੰ ਨੇੜਲੇ ਭਵਿੱਖ ਵਿੱਚ ਪੂਰਿਆ ਨਹੀਂ ਜਾ ਸਕਦਾ।

ਵਿਛੜੀ ਆਤਮਾ ਸਬੰਧੀ ਆਖਰੀ ਰਸਮਾ ਉਨਾਂ ਦੇ ਵੱਡੇ ਪੁੱਤਰ ਸੁਖਪ੍ਰੀਤ ਸਿੰਘ, ਵਲੋਂ ਨਿਭਾਈਆਂ ਗਈਆਂ। ਸ੍ਰ.ਬਖ਼ਸੀਸ਼ ਸਿੰਘ ਆਪਣੇ ਪਿਛੇ ਆਪਣੀ ਪਤਨੀ ਨਿਰਮਲ ਕੌਰ ਅਤੇ ਦੋ ਪੁੱਤਰ ਸੁਖਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਛੱਡ ਗਏ ਹਨ। ਵਿਛੜੀ ਆਤਮਾ ਦੀ ਆਤਮਿਕ ਸਾਂਤੀ ਲਈ ਅੰਤਿਮ ਅਰਦਾਸ 15 ਫਰਵੀ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਅਰਬਨ ਅਸਟੇਟ ਫੇਜ-1 ਵਿਖੇ ਹੋਵੇਗੀ।

LEAVE A REPLY

Please enter your comment!
Please enter your name here