1 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਪੁਲਾਂ ਦਾ ਵਿਧਾਇਕ ਆਦੀਆ ਨੇ ਕੀਤਾ ਉਦਘਾਟਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹਲਕਾ ਸ਼ਾਮ ਚੋਰਾਸੀ ਦੇ ਵਿਧਾਇਕ ਪਵਨ ਆਦੀਆਂ ਦੁਆਰਾ ਹਲਕੇ ਦੇ ਦੋ ਪਿੰਡਾਂ ਧਾਮੀਆਂ ਕਲਾਂ ਅਤੇ ਕਲਕਟ ਦੇ ਦੋਹਾਂ ਪੁਲਾਂ ਦਾ ਉਦਘਾਟਨ ਕੀਤਾ ਗਿਆ ਜੋ ਕਿ 1 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ।ਇਸ ਮੌਕੇ ਦੋਹਾਂ ਪਿੰਡਾਂ ਦੇ ਮੋਹਤਵਾਰ ਅਤੇ ਇਲਾਕਾ ਨਿਵਾਸੀ ਮੁਜੂਦ ਸਨ।ਇਲਾਕਾ ਨਿਵਾਸੀਆਂ ਨੇ ਪਵਨ ਆਦੀਆਂ ਦਾ ਧੰਨਵਾਦ ਕੀਤਾ ।ਪਵਨ ਆਦੀਆਂ ਨੇ ਵੀ ਉੱਥੇ ਮੁਜੂਦ ਲੋਕਾਂ ਨੂੰ ਵਿਸ਼ਵਾਸ਼ ਦਿਲਾਇਆ ਕਿ ਉਹ ਅੱਗੇ ਵੀ ਇਸੇ ਤਰਾਂ ਉਨ੍ਹਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ।

Advertisements

ਉਨਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਹਰ ਮੁਸ਼ਕਿਲ ਦਾ ਹੱਲ ਪਹਿਲੇ ਦੀ ਤਰਾਂ ਜਲਦ ਤੋਂ ਜਲਦ ਕਰਦੇ ਰਹਿਣਗੇ।ਉਨਾਂ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਹਰ ਤਰਾਂ ਦੇ ਅਜਿਹੇ ਕੰਮ ਕਰਦੇ ਰਹਿਣਗੇ।

LEAVE A REPLY

Please enter your comment!
Please enter your name here