ਪਿੰਡ ਪੰਡੋਰੀ ਮਾਇਲ ਤੋਂ ਕਿਸਾਨਾਂ ਦੀ ਟਰਾਲੀ ਕਿਸਾਨ ਮੋਰਚੇ ਵਾਸਤੇ ਦਿੱਲੀ ਰਵਾਨਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਿੰਡ ਪੰਡੋਰੀ ਮਾਇਲ(ਬੁਲੋਵਾਲ) ਤੋਂ ਕਿਸਾਨਾਂ ਦਾ ਜਥਾ ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਦਿੱਲੀ ਲਈ ਰਵਾਨਾ ਹੋਇਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਗੁਰਦੀਪ ਸਿੰਘ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ ਅਤੇ ਕੇਂਦਰ ਸਰਕਾਰ ਨੂੰ ਕਿਸਾਨੀ ਸੰਘਰਸ਼ ਅੱਗੇ ਝੁਕਣਾ ਪਵੇਗਾ।ਪਿੰਡੋ ਜਾਂਦੇ ਸਮੇ ਕਿਸਾਨਾਂ ਨੇ ਲਾਚੋਵਾਲ ਟੋਲ ਪਲਾਜ਼ਾ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ।

Advertisements

ਇਸ ਮੌਕੇ ਉੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ ਵੀ ਮੌਜੂਦ ਸਨ ਅਤੇ ਉਨ੍ਹਾਂ ਸਾਰਿਆ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦੇ ਸਮੇਂ ਕਿਹਾ ਕਿ ਸਰਕਾਰ ਨੂੰ ਜਲਦ ਹੀ ਇਨਾ ਤਿੰਨਾਂ ਬਿੱਲਾ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।ਇਲਾਕਾ ਬੁੱਲੋਵਾਲ ਅਤੇ ਪੰਡੋਰੀ ਮਾਇਲ ਦੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਸੀ।ਇਸ ਮੌਕੇ ਕਿਸਾਨ ਮਜਦੂਰ ਏਕਤਾ ਦੇ ਮੈਂਬਰ ਕੁਲਵੰਤ ਸਿੰਘ , ਪਰਮਿੰਦਰ ਸਿੰਘ ਸਰਬਜੀਤ ਸਿੰਘ , ਜਸਪਾਲ ਸਿੰਘ, ਭੁਪਿੰਦਰ ਸਿੰਘ, ਚਰਨਜੀਤ ਸਿੰਘ, ਦੀਪਾ ਸਾਰੇ ਹੋਂਸਲੇ ਵਾਲੇ ਯੂਥ ਕਲੱਬ ਮੈਂਬਰ ਨਾਲ ਸਨ !

LEAVE A REPLY

Please enter your comment!
Please enter your name here