ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦਾ ਅਯੋਜਨ

ਮਾਹਿਲਪੁਰ (ਦ ਸਟੈਲਰ ਨਿਊਜ਼), ਜਸਵਿੰਦਰ ਹੀਰ। 108 ਸੰਤ ਬਾਬਾ ਹੀਰਾ ਦਾਸ ਜੀ ਮਹਾਰਾਜ ਉਦਾਸੀਨ ਨਾਂਗਿਆਂ ਦਾ ਡੇਰਾ ਸੱਚਖੰਡ ਡਾਂਡੀਆਂ ਦੇ ਅਸਥਾਨ ਤੋਂ ਸ਼੍ਰੀ ਗੁਰੂ ਰਵਿਦਾਸ ਬੇਗਮਪੁਰਾਂ ਸੇਵਕ ਕਮੇਟੀ ਡਾਂਡੀਆਂ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ  ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸੰਤ ਬਾਬਾ ਜਸਵਿੰਦਰ ਸਿੰਘ ਡਾਂਡੀਆਂ ਖ਼ਜ਼ਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ  ਨੇ ਕੀਤੀ।

Advertisements

ਨਗਰ ਕੀਰਤਨ ਡੇਰਾ ਸੱਚਖੰਡ ਡਾਂਡੀਆਂ ਤੋਂ ਆਰੰਭ ਹੋ ਕੇ ਪਿੰਡ ਡਾਂਡੀਆਂ, ਮਾਹਲਾਂ ਬਲਟੋਹੀਆਂ ਤੋਂ ਹੁੰਦਾ ਹੋਇਆਂ ਦੇਰ ਸ਼ਾਮ ਨੂੰ ਵਾਪਸ ਡੇਰਾ ਸੱਚਖੰਡ ਡਾਂਡੀਆਂ ਵਿਖੇ ਸਮਾਪਤ ਹੋਇਆਂ। ਇਸ ਦੌਰਾਨ ਸੰਗਤਾਂ ਲਈ ਥਾਂ-ਥਾਂ ‘ਤੇ ਚਾਹ ਪਕੋੜਿਆ, ਫਲ ਫਰੂਟ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਸੰਗੀਤਕ ਵਿਦਿਆਲਾ ਦੇ ਬੱਚਿਆਂ, ਬੀਬੀ ਸੰਦੀਪ ਕੌਰ ਖਾਲਸਾ ਦਰਵੇਸ਼ ਪਿੰਡ ਵਾਲੀਆਂ ਬੀਬੀਆਂ ਦੇ ਢਾਡੀ ਜਥਿਆਂ ਵਲੋਂ ਇਲਾਹੀ ਬਾਣੀ ਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਜਸਵਿੰਦਰ ਸਿੰਘ ਡੇਰਾ ਸੱਚਖੰਡ ਡਾਂਡੀਆਂ, ਵੈਦ ਪ੍ਰਦੀਪ ਦਾਸ, ਰਾਜ ਰਾਣੀ, ਪਰਮਜੀਤ ਸਿੰਘ ਪੰਮਾ, ਸਰਪੰਚ ਗੁਰਬਖਸ਼ ਸਿੰਘ, ਜੋਗਿੰਦਰ ਸਿੰਘ, ਰਜਿੰਦਰ ਸਿੰਘ, ਸੋਹਣ ਸਿੰਘ, ਜਸਪਾਲ ਸਿੰਘ, ਧਰਮ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਬਲਵੀਰ ਸਿੰਘ, ਹਰਭਜਨ ਸਿੰਘ, ਮੋਹਣ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ, ਨਿਰੰਜਣ ਸਿੰਘ, ਸੋਹਣ ਸਿੰਘ, ਮੋਹਕਮ ਸਿੰਘ, ਗੁਰਦੀਪ ਸਿੰਘ, ਪ੍ਰਿੰਸੀਪਲ ਜਗਮੋਹਣ ਸਿੰਘ, ਗੁਰਦੇਵ ਸਿੰਘ ਪ੍ਰਧਾਨ, ਮਾ.ਦਵਿੰਦਰ ਸਿੰਘ, ਜਸਵੀਰ ਸਿੰਘ ਬਿੱਟੂ, ਅਵਤਾਰ ਸਿੰਘ ਭਲਵਾਨ, ਗੁਰਨਾਮ ਸਿੰਘ, ਡਾਂ.ਅਵਤਾਰ ਸਿੰਘ, ਲੈਹੰਬਰ ਸਿੰਘ, ਜਰਨੈਲ ਸਿੰਘ, ਨਛੱਤਰ ਸਿੰਘ, ਅਵਤਾਰ ਸਿੰਘ ਡਾਂਡੀਆਂ, ਸੰਦੀਪ ਸਿੰਘ, ਕੇਵਲ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਗਿਆਨ ਚੰਦ, ਨਗਿੰਦਰ ਸਿੰਘ, ਬਾਵਾ ਸਿੰਘ, ਜਸਵਿੰਦਰ ਸਿੰਘ, ਸਰਵਣ ਸਿੰਘ ਮੁੱਗੋਪੱਟੀ, ਹਰਦੀਪ ਸਿੰਘ, ਲਾਡੀ ਮੁੱਗੋਪੱਟੀ, ਲੰਬੜਦਾਰ ਕੁਲਦੀਪ ਸਿੰਘ ਮਾਹਲਾਂ, ਅਮੀਰ ਸਿੰਘ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ ਦੀਪਾ, ਪਰਮਜੀਤ ਕੌਰ, ਸਾਬਕਾ ਸਰਪੰਚ ਮਨਜੀਤ ਕੌਰ, ਪਰਵਿੰਦਰ ਕੌਰ, ਪਿਆਰ ਕੌਰ, ਰਣਜੀਤ ਕੌਰ, ਹਰਭਜਨ ਕੌਰ, ਅਮਰਜੋਤੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here