ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਬਜ਼ੁਰਗ ਮਾਪਿਆਂ ਦਾ ਕਰਵਾਇਆ ਟੀਕਾਕਰਨ

ਜਲੰਧਰ(ਦ ਸਟੈਲਰ ਨਿਊਜ਼)। ਯੋਗ ਲਾਭਪਾਤਰੀਆਂ ਨੂੰ ਕੋਵਿਡ ਟੀਕਾ ਲਗਵਾਉਣ ਲਈ ਅੱਗੇ ਆਉਣ ਲਈ ਉਤਸ਼ਾਹਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਨੇ ਐਤਵਾਰ ਨੂੰ ਆਪਣੇ ਬਜ਼ੁਰਗ ਮਾਪਿਆਂ 67 ਸਾਲਾ ਪਿਤਾ ਜੇ.ਆਰ. ਸਾਰੰਗਲ ਅਤੇ 63 ਸਾਲਾ ਮਾਤਾ ਸੰਤੋਸ਼ ਕੁਮਾਰੀ ਦਾ ਟੀਕਾਕਰਨ ਕਰਵਾਇਆ। ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਮਾਪਿਆਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਕਿਹਾ ਕਿ ਇਹ ਟੀਕਾ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਹਰੇਕ ਲਾਭਪਾਤਰੀ ਨੂੰ ਟੀਕਾ ਲਗਵਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਬਿਲਕੁਲ ਤੰਦਰੁਸਤ ਹਨ ਅਤੇ ਲੋਕਾਂ ਨੂੰ ਟੀਕਾਕਰਨ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਸਿਰਫ਼ ਲਾਗ ਵਿਰੁੱਧ ਉਨ੍ਹਾਂ ਦੀ ਪ੍ਰਤੀਰੋਧੀ ਸਮਰੱਥਾ ਨੂੰ ਵਧਾਉਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਅਧੀਨ 60 ਸਾਲ ਤੋਂ ਜ਼ਿਆਦਾ ਉਮਰ ਵਾਲਾ ਹਰੇਕ ਵਿਅਕਤੀ ਅਤੇ ਸਹਿ-ਰੋਗ ਵਾਲੇ 45 ਤੋਂ 59 ਸਾਲ ਦੀ ਉਮਰ ਦੇ ਲੋਕ ਕੋਵਿਡ ਟੀਕਾ ਲਗਵਾਉਣ ਦੇ ਯੋਗ ਹਨ।

Advertisements

ਸਾਰੰਗਲ ਨੇ ਕਿਹਾ ਕਿ ਉਪਰ ਦੱਸੀਆਂ ਗਈਆਂ ਸ਼੍ਰੇਣੀਆਂ ਵਿੱਚ ਆਉਣ ਵਾਲੇ ਸਾਡੇ ਮਾਪਿਆਂ ਨੂੰ ਟੀਕਾਕਰਨ ਲਈ ਲੈ ਕੇ ਜਾਣਾ ਸਾਡਾ ਮੁੱਖ ਫਰਜ਼ ਬਣਦਾ ਹੈ। ਸਾਰੰਗਲ ਨੇ ਕਿਹਾ “ ਆਓ ਅਸੀਂ ਸਾਰੇ ਆਪਣੇ ਬਜ਼ੁਰਗਾਂ ਦੇ ਟੀਕਾਕਰਨ ਲਈ ਮੁਹਿੰਮ ਸ਼ੁਰੂ ਕਰੀਏ ਤਾਂ ਜੋ ਹਰ ਕੀਮਤ ‘ਤੇ ਵਾਇਰਸ ਤੋਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।” ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਟੀਕਾਕਰਨ ਮੁਫ਼ਤ ਵਿੱਚ ਕੀਤਾ ਜਾਂਦਾ ਹੈ ਜਦਕਿ ਸਮੂਹ ਪ੍ਰਾਈਵੇਟ ਸਿਹਤ ਸੰਸਥਾਵਾਂ ਟੀਕਾਕਰਨ ਲਈ ਸਿਰਫ਼ 250 ਰੁਪਏ ਲੈ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਲਾਭਪਾਤਰੀ ਟੀਕਾਕਰਨ ਲਈ ਆਨਲਾਈਨ ਜਾਂ ਜ਼ਿਲ੍ਹੇ ਦੇ 33 ਸੇਵਾ ਕੇਂਦਰਾਂ ਵਿਚੋਂ ਕਿਸੇ ਵੀ ਰਾਹੀਂ ਰਜਿਸਟਰ ਕਰਵਾ ਸਕਦੇ ਹਨ। ਜ਼ਿਕਰਯੋਗ ਹੈ ਕਿ 6 ਮਾਰਚ 2021 ਤੱਕ ਲਗਭਗ 28790 ਲਾਭਪਾਤਰੀਆਂ ਵੱਲੋਂ ਇਹ ਟੀਕਾ ਲਗਵਾਇਆ ਗਿਆ ਹੈ, ਜਿਨ੍ਹਾਂ ਵਿੱਚ 14,572 ਹੈਲਥਕੇਅਰ ਵਰਕਰ, 10,674 ਫਰੰਟਲਾਈਨ ਵਰਕਰ, 476 ਸਹਿ-ਰੋਗ ਵਾਲੇ 45 ਤੋਂ 59 ਸਾਲ ਦੀ ਉਮਰ ਦੇ ਲਾਭਪਾਤਰੀ ਅਤੇ 3068 ਬਜ਼ੁਰਗ ਸ਼ਾਮਲ ਹਨ। ਏ.ਡੀ.ਸੀ. ਨੇ ਕਿਹਾ ਕਿ ਅਜੇ ਤੱਕ ਜ਼ਿਲ੍ਹੇ ਵਿਚ ਟੀਕਾਕਰਨ ਸਬੰਧੀ ਕੋਈ ਮਾੜੀ ਘਟਨਾ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਕੋਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਨੂੰ ਜਿੱਤਣ ਲਈ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here