ਨਸ਼ਾ ਤਸਕਰੀ, ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ: ਗੁਰਸ਼ਰਨ ਕਪੂਰ/ਪਰਮਿੰਦਰ ਢੋਟ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਕਪੂਰ ਤੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ ਨੇ ਮੈਂਬਰ ਰਾਜ ਸਭਾ ਅਤੇ ਸਹਿ ਪ੍ਰਭਾਰੀ ਪੰਜਾਬ ਡਾ.ਸੰਦੀਪ ਪਾਠਕ ਨਾਲ ਚੰਡੀਗੜ੍ਹ ਦਫਤਰ ਵਿਖੇ ਹਲਕੇ ਦੇ ਮੁੱਦਿਆਂ ਨੂੰ ਲੈਕੇ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਕਪੂਰਥਲਾ ਅਤੇ ਪੰਜਾਬ ਦੇ ਹੋਰ ਮੁੱਦਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਮੁਲਾਕਾਤ ਦੌਰਾਨ ਡਾ.ਸੰਦੀਪ ਪਾਠਕ ਨੇ ਉਪਰੋਕਤ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਨਾਂ ਮੁੱਦਿਆਂ ਦਾ ਹੱਲ ਬਹੁਤ ਜਲਦੀ ਹੀ ਕੀਤਾ ਜਾਵੇਗਾ। ਇਸ ਮੁਲਾਕਾਤ ਦੌਰਾਨ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਵੀ ਕਾਫੀ ਦੇਰ ਤਕ ਵਿਚਾਰ ਵਟਾਂਦਰਾ ਹੋਇਆ। ਇਸ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਸ਼ਰਨ ਸਿੰਘ ਕਪੂਰ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਸਮੱਗਲਰ ਅਤੇ ਰਿਸ਼ਵਤਖੋਰ ਅਫਸਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਕਪੂਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ ਤੇ ਸਾਫ ਸੁਥਰਾ ਸ਼ਾਸ਼ਨ ਦਿੱਤਾ ਜਾਵੇਗਾ, ਇਸ ਲਈ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਨਸ਼ੇ ਦੇ ਸਮੱਗਲਰਾ ਨੂੰ ਨੱਥ ਪਾਉਣ ਲਈ ਪੂਰੀ ਇਮਾਨਦਾਰੀ ਨਾਲ ਕਾਰਜ ਕਰਦੇ ਜਨਤਾ ਦਾ ਵਿਸ਼ਵਾਸ਼ ਜਿੱਤਣਾ ਚਾਹੀਦਾ ਹੈ।

Advertisements

ਗੁਰਸ਼ਰਨ ਸਿੰਘ ਕਪੂਰ ਜੇਕਰ ਕੋਈ ਵੀ ਅਧਿਕਾਰੀ ਜਨਤਾ ਨੂੰ ਪਰੇਸ਼ਾਨ ਕਰਦਾ ਜਾਂ ਫਿਰ ਹੋਵੇਗੀ ਸਖ਼ਤ ਕਾਰਵਾਈ ਰਿਸ਼ਵਤ ਲੈਂਦਾ ਹੈ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਗੁਰਸ਼ਰਨ ਸਿੰਘ ਕਪੂਰ ਨੇ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹਨ ਅਤੇ ਨਸ਼ਿਆਂ ਵਿਰੁੱਧ ਲੜਾਈ ਵਿਚ ਉਹ ਕਿਸੇ ਤਰ੍ਹਾਂ ਦੀ ਢਿੱਲਮੱਠ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਹੈ ਅਤੇ ਪੰਜਾਬ ਪੁਲਿਸ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਜ਼ੀਰੋ ਟੋਲਰੈਂਸ ਪਾਲਸੀ (ਬਿਲਕੁਲ ਬਰਦਾਸ਼ਤ ਨਹੀਂ)ਲਾਗੂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਕਿ ਨਸ਼ਿਆਂ ਦੀ ਬਰਾਮਦਗੀ ਵਿਚ ਵੱਡਾ ਵਾਧਾ ਹੋਇਆ ਹੈ ਪਰ ਸਾਨੂੰ ਇਸ ਮੁਹਿੰਮ ਨੂੰ ਹਲਕਾ ਨਹੀਂ ਪੈਣ ਦੇਣਾ ਚਾਹੀਦਾ। ਉਨ੍ਹਾਂ ਐਸ.ਐਸ. ਪੀ ਨੂੰ ਜਿਲ੍ਹੇ ਵਿਚ ਨਸ਼ਿਆਂ ਦੀ ਤਸਕਰੀ,ਵੇਚ ਅਤੇ ਖਰੀਦ ਦੀ ਬਰੀਕੀ ਨਾਲ ਜਾਂਚ ਕਰਕੇ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਿਪਟਣ ਦੀ ਅਪੀਲ ਕੀਤੀ। ਗੁਰਸ਼ਰਨ ਕਪੂਰ ਨੇ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇਸ ਕੋਹੜ ਦੇ ਖਾਤਮੇ ਦਾ ਵਾਅਦਾ ਕੀਤਾ ਸੀ ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸਾਨੂੰ ਨਸ਼ਿਆਂ ਵਿਰੁੱਧ ਲੜਾਈ ਵਿਚ ਜਿੱਤ ਲਈ ਬਲ ਅਤੇ ਉਦਮ ਬਖਸ਼ੇ।ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਦੀ ਪੂਰਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ‘ਸਵੈਮਾਣ ਨਾਲ ਸੁਰੱਖਿਆ ਦੇ ਨਾਅਰੇ ਨਾਲ ਕੰਮ ਕਰਨਾ ਚਾਹੀਦਾ ਹੈ।ਗੁਰਸ਼ਰਨ ਕਪੂਰ ਨੇ ਕਿਹਾ ਕਿ ਸਾਡੇ ਲਈ ਸਭ ਤੋਂ ਜਿਆਦਾ ਜ਼ਰੂਰੀ ਚੀਜ ਹੈ ਇਮਾਨਦਾਰੀ ਨਾਲ ਕੰਮ ਕਰਨਾ।ਆਪ ਸਰਕਾਰ ਜਨਤਾ ਦੇ ਪੈਸੇ ਦੀ ਚੋਰੀ, ਬੇਈਮਾਨੀ, ਨਸ਼ਾ ਤਸਕਰੀ,ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਪੂਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਇਤਿਹਾਸਕ ਬਹੁਮਤ ਕੰਮ ਕਰਨ ਲਈ ਦਿੱਤਾ ਹੈ, ਪੈਸਾ ਕਮਾਉਣ ਲਈ ਨਹੀਂ।ਕਾਂਗਰਸ-ਅਕਾਲੀ ਆਗੂਆਂ ਦੀਆਂ ਚੋਰੀਆਂ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਲੋਕਾਂ ਨੇ ਸਾਨੂੰ ਚੁਣਿਆ ਹੈ।ਅਸੀਂ ਅਜਿਹਾ ਕੰਮ ਕਰਨਾ ਕਰਾਂਗੇ ਕਿ ਲੋਕ ਹਮੇਸ਼ਾ ਸਾਨੂੰ ਚੁਣਨ।ਅਜਿਹਾ ਬਿਲਕੁਲ ਨਹੀਂ ਜਿਸ ਨਾਲ ਜਨਤਾ ਪਰੇਸ਼ਾਨ ਹੋਵੇ। ਕਪੂਰ ਨੇ ਆਪ ਵਰਕਰਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ,ਇਸ ਲਈ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਓ,ਕਿਸੇ ਨਾਲ ਵੀ ਮਾੜਾ ਵਤੀਰਾ ਨਾ ਕਰੋ।ਹਰ ਵਰਗ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਹਨ, ਭਾਵੇਂ ਉਹ ਕਿਸਾਨ ਹੋਣ,ਨੌਜਵਾਨ ਹੋਣ,ਵਪਾਰੀ ਹੋਣ, ਵਕੀਲ ਹੋਣ ਜਾਂ ਸਰਕਾਰੀ ਮੁਲਾਜ਼ਮ ਹੋਣ।ਸਾਰਿਆਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ।ਇਸ ਲਈ ਲੋਕਾਂ ਦੇ ਨਾਲ ਬਿਨਾਂ ਕਿਸੇ ਭੇਦਭਾਵ ਕੀਤੇ ਉਨ੍ਹਾਂ ਦੀ ਗੱਲ ਸੁਣੋ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ। ਕਪੂਰ ਨੇ ਇੱਕ ਕਹਾਵਤ ਕਹੀ ਕਿ…ਪਤਾ ਨਹੀਂ ਕਿਸ ਭੇਸ ਵਿੱਚ ਨਰਾਇਣ ਮਿਲ ਜਾਣ।ਰੱਬ ਵੱਖ-ਵੱਖ ਭੇਸਾਂ ਵਿੱਚ ਸਾਨੂੰ ਪਰਖਦਾ ਹੈ।ਸਾਨੂੰ ਨਹੀਂ ਪਤਾ ਹੁੰਦਾ ਕਿ ਰੱਬ ਕਦੋਂ ਕਿਸ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਹੋ ਜਾਵੇ।

LEAVE A REPLY

Please enter your comment!
Please enter your name here