ਸਾਹਿਤ ਸਦਨ ਵਲੋਂ ਪ੍ਰਸਿੱਧ ਲੇਖਕ ਪ੍ਰੋ.ਜਸਵੰਤ ਵਿਰਦੀ ਦੇ ਜਨਮ ਦਿਨ ਤੇ ‘ਸਾਹਿਤਕ ਮਿਲਣੀ`ਦਾ ਕੀਤਾ ਗਿਆ ਆਯੋਜਨ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼)। ਇੱਥੇ ਸਾਹਿਤ ਸਦਨ ਹੁਸ਼ਿਆਰਪੁਰ ਵਲੋਂ ਪ੍ਰਸਿੱਧ ਅਤੇ ਨਾਮਾਵਰ ਲੇਖਕ ਪ੍ਰੋਫੈਸਰ ਜਸਵੰਤ ਸਿੰਘ ਵਿਰਦੀ ਜੀ ਦੇ 88ਵੇਂ ਜਨਮ ਦਿਨ ਉਤੇ ਸ਼ਿਵਨਾਮਦੇਵ ਆਪਣਾ ਘਰ ਵਿਖੇ ਇਕ ‘‘ਸਾਹਿਤਕ ਮਿਲਣੀ“ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ:ਡਾ:ਮਨਵਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਨਾਵਲਕਾਰ ਕੁਲਦੀਪ ਸਿੰਘ ਬੇਦੀ, ਸਰਬਜੀਤ ਸਿੰਘ ਵਿਰਦੀ, ਨਰਿੰਦਰ ਸਿੰਘ ਜੱਸਲ ਅਤੇ ਰੰਗਕਰਮੀ ਅਸ਼ੋਕ ਪੁਰੀ ਨੇ ਕੀਤੀ।  

Advertisements

ਸਾਹਿਤਕ ਮਿਲਣੀ ਦੇ ਸ਼ੁਰੂ ਵਿੱਚ ਸਵੈ-ਜਾਣ ਪਹਿਚਾਣ ਸਮੇਂ ਨਾਵਲਕਾਰ ਕੁਲਦੀਪ ਸਿੰਘ ਬੇਦੀ, ਸਰਬਜੀਤ ਸਿੰਘ ਵਿਰਦੀ, ਪੋ੍ਰ: ਡਾ:ਮਨਵਿੰਦਰ ਸਿੰਘ, ਰਵਿੰਦਰ ਕੌਰ ਅਤੇ ਅਸ਼ੋਕ ਪੁਰੀ ਨੇ ਜਸਵੰਤ ਸਿੰਘ ਵਿਰਦੀ ਜੀ ਦੀ ਸਾਹਿਤਕ ਦੇਣ ਅਤੇ ਆਪਣੇ ਸਬੰਧ ਸਾਂਝੇ ਕੀਤੇ। ਇਸ ਮੌਕੇ ਤੇ ਨਾਵਲਕਾਰ ਕੁਲਦੀਪ ਸਿੰਘ ਬੇਦੀ ਨੇ ਆਪਣੇ ਕਹਾਣੀ ਲਿਖਣ ਦੇ ਸਫਰ ਦੌਰਾਨ ਜਸਵੰਤ ਸਿੰਘ ਵਿਰਦੀ ਜੀ ਦੀ ਸਾਂਝ ਅਤੇ ਉਨਾਂ ਦੇ ਪ੍ਰਭਾਵ ਅਤੇ ਆਪਣੇ ਨਾਵਲ ਦੇ ਸਫਰ ਨੂੰ ਸ਼ੁਰੂ ਕਰਨ ਬਾਰੇ ਦੱਸਿਆ। ਉਨਾਂ ਦੱਸਿਆ ਕਿ ਮਾਨਵੀ ਕਦਰਾਂ-ਕੀਮਤਾਂ ਉਪਰ ਰਚਨਾ ਰਚਨ ਵਾਲੇ ਅਕਸਰ ਸਮੇਂ ਦੀਆਂ ਲਹਿਰਾਂ ਨਾਲ ਪ੍ਰਤੀਬੱਧ ਲੇਖਕ ਅਕਸਰ ਲਾਈਮ-ਲਾਈਟ ਵਿੱਚ ਰਹਿੰਦੇ ਹਨ। ਪਰ ਇਕ ਲੇਖਕ ਦਾ ਮੁੱਖ ਧਰਮ ਮਾਨਵੀ ਕਦਰਾਂ ਕੀਮਤਾਂ ਹੋਣਾ ਹੀ ਸਮਾਜ ਦਾ ਕਲਿਆਣਕਾਰੀ ਹੋ ਸਕਦਾ ਹੈ।

ਇਸ ਉਪਰੰਤ ਜਸਵੰਤ ਸਿੰਘ ਵਿਰਦੀ ਦੇ ਪੁੱਤਰ ਸਰਬਜੀਤ ਸਿੰਘ ਵਿਰਦੀ ਨੇ ਉਨਾਂ ਦੇ ਪਿਤਾ ਦੀ ਸਾਹਿਤਕ ਦੇਣ ਅਤੇ ਘਰ ਦੇ ਸਾਹਿਤਕ ਮਾਹੌਲ ਨੂੰ ਬਿਆਨ ਕੀਤਾ। ਉਨਾਂ ਕਿਹਾ ਕਿ ਉਨਾਂ ਨੂੰ ਉਨਾਂ ਦੇ ਪਿਤਾ ਦਾ ਸਾਹਿਤਕਾਰ ਹੋਣਾ ਉਨਾਂ ਲਈ ਇਕ ਵੱਡੀ ਪ੍ਰਾਪਤੀ ਹੈ। ਗੁਰੂ ਨਾਨਕ ਦੇਵ ਯੂਨਵਰਸਿਟੀ ਦੇ ਪੋ੍ਰਫੈਸਰ ਡਾ: ਮਨਵਿੰਦਰ ਸਿੰਘ ਨੇ ਦੱਸਿਆ ਕਿ ਵਿਰਦੀ ਸਾਹਿਬ ਨੇ 13 ਨਾਵਲ, 5 ਵਾਰਤਕ ਦੀਆਂ ਪੁਸਤਕਾਂ, 6 ਬਾਲ-ਸਾਹਿਤ ਦੀਆਂ ਪੁਸਤਕਾਂ ਅਤੇ ਰੇਡਿਓ ਟੀ.ਵੀ. ਲਈ ਵੀ ਸਕਰਿਪਟ ਲਿਖੇ। ਉਨਾਂ ਦੱਸਿਆ ਕਿ ਵਿਰਦੀ ਸਾਹਿਬ ਦੀ ਪਹਿਲੀ ਕਹਾਣੀ ‘‘ਰਾਜਕੁਮਾਰ“ 1950 ਵਿੱਚ ਪ੍ਰਕਾਸ਼ਿਤ ਹੋਈ ਅਤੇ 2010 ਵਿੱਚ ਉਨਾਂ ਦਾ ਕਹਾਣੀ ਸੰਗ੍ਰਹਿ ‘‘ਪੈਰਿਸ ਦੀ ਸ਼ਾਮ“ ਉਨਾਂ ਦੇ ਜੀਵਨ ਦੀ ਲੇਖਣੀ ਦੀ ਰਵਾਨਗੀ ਦਾ ਸਬੂਤ ਹੈ। ਉਨਾਂ ਸਾਹਿਤ ਸਦਨ ਹੁਸ਼ਿਆਰਪੁਰ  ਨੂੰ ਇਸ ਉਪਰਾਲੇ ਲਈ ਧੰਨਵਾਦ ਅਤੇ ਮੁਬਾਰਕਬਾਦ ਦਿੱਤੀ।

ਇਸ ਮੌਕੇ ਤੇ ਡਾ:ਵਿਰਦੀ ਦੀ ਵਿਦਿਆਰਥਣ ਕਮਲਜੀਤ ਕੌਰ ਅਤੇ ਪੀ.ਐਚ.ਡੀ. ਕਰਨ ਵਾਲੇ ਡਾ: ਅਰਮਨਪ੍ਰੀਤ ਸਿੰਘ ਨੇ ਵੀ ਜਸਵੰਤ ਸਿੰਘ ਵਿਰਦੀ ਦੀ ਰਚਨਾ ਅਤੇ ਜੀਵਨ ਜਾਂਚ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਰੰਗਕਰਮੀ ਅਸ਼ੋਕ ਪੁਰੀ ਨੇ ਦੱਸਿਆ ਕਿ ਜਸਵੰਤ ਸਿੰਘ ਵਿਰਦੀ, ਪ੍ਰਿਤਪਾਲ ਸਿੰਘ ਮਹਿਰੋਕ, ਪ੍ਰੋ:ਦੀਦਾਰ, ਪ੍ਰੋ:ਜਗਤਾਰ ਇਕ ਸਮੇਂ ਹੁਸ਼ਿਆਰਪੁਰ ਵਿੱਚ ਸਾਹਿਤਕ ਮਾਹੌਲ ਦਾ ਸੁਨੈਹਿਰੀ ਕਾਲ ਹੈ। ਇਸ ਪ੍ਰੋਗਰਾਮ ਨੂੰ ਕਮਲਜੀਤ ਕੌਰ, ਵਰਿਆਮ ਸਿੰਘ ਸਚਦੇਵਾ ਅਤੇ ਸੰਤੋਸ਼ ਕੁਮਾਰੀ ਨੇ ਵੀ ਆਪਣੇ ਵਿਚਾਰਾਂ ਨਾਲ ਵੱਡਮੁੱਲਾ ਬਣਾਇਆ।  ਇਸ ਮੌਕੇ ਤੇ ਸਰਬਜੀਤ ਸਿੰਘ ਬਿਰਦੀ ਵਲੋਂ ਸ਼ਿਵਨਾਮਦੇਵ ਆਪਣਾ ਘਰ ਲਾਇਬੇ੍ਰੇਰੀ ਨੂੰ 100 ਪੁਸਤਕਾਂ ਦਿੱਤੀਆਂ ਗਈਆਂ। ਇਸ ਉਪਰੰਤ ਪ੍ਰੋ:ਡਾ:ਮਨਵਿੰਦਰ ਸਿੰਘ, ਨਾਵਲਕਾਰ ਕੁਲਦੀਪ ਸਿੰਘ ਬੇਦੀ, ਸਰਬਜੀਤ ਸਿੰਘ ਵਿਰਦੀ ਅਤੇ ਕਮਲਜੀਤ ਕੌਰ ਨੂੰ ਸਰਦਾਰ ਨਰਿੰਦਰ ਸਿੰਘ ਜੱਸਲ ਨੇ ਸਾਹਿਤ ਸਦਨ ਹੁਸ਼ਿਆਰਪੁਰ ਵਲੋਂ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ।  

LEAVE A REPLY

Please enter your comment!
Please enter your name here