ਜਿਲੇ ਵਿੱਚ 9 ਹੋਰ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 9651, 952 ਐਕਟਿਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1669 ਨਵੇ ਸੈਪਲ ਲਏ ਗਏ ਹਨ ਅਤੇ 117 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 9 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 9651 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 338209 ਸੈਪਲ ਲਏ ਗਏ ਹਨ ਜਿਨਾ ਵਿੱਚੋ 324645 ਸੈਪਲ ਨੈਗਟਿਵ , 5600 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ।

Advertisements

ਐਕਟਿਵ ਕੈਸਾਂ ਦੀ ਗਿਣਤੀ 952 ਹੈ ਜਦ ਕਿ 8665 ਮਰੀਜ ਠੀਕ ਹੋਏ ਹਨ ਕੁੱਲ ਮੌਤਾਂ ਦੀ ਗਿਣਤੀ 396 ਹੈ। ਜਿਲਾ ਹੁਸ਼ਿਆਰਪੁਰ ਦੇ 9 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 4 ਤੇ 5 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 8 ਮੌਤਾ ਹੋਈਆ ਹਨ (1) 62 ਸਾਲਾ ਔਰਤ ਵਾਸੀ ਹੁਸ਼ਿਆਰਪੁਰ ਦੀ ਮੌਤ ਆਈ ਵੀ ਬਾਈ ਹਸਪਤਾਲ ਹੁਸ਼ਿਆਰਪੁਰ  (2) 56 ਸਾਲਾ ਵਿਆਕਤੀ  ਵਾਸੀ ਮੁਕੇਰੀਆ   ਦੀ ਮੌਤ ਪੀ ਜੀ ਆਈ ਚੰਡੀਗੜ (3)47 ਸਾਲਾ ਵਿਆਕਤੀ ਵਾਸੀ ਗੰੜਸੰਕਰ ਦੀ ਮੋਤ ਪੀ ਜੀ ਆਈ ਚੰਡੀਗੜ (4) 5-0 ਸਾਲਾ ਔਰਤ ਵਾਸੀ ਪੰਡੇਰੀ ਖੁਰਦ ਦੀ ਮੌਤ ਜੋਲ ਹਸਪਤਾਲ ਜਲੰਧਰ (5) 55 ਸਾਲਾ ਵਿਆਕਤੀ ਵਾਸੀ ਥਾਲੀ ਦੀ ਮੌਤ ਨਿਜੀ ਹਸਪਤਾਲ ਜਲੰਧਰ (6) । 63 ਸਾਲਾ ਔਰਤ ਵਾਸੀ ਰਾਮਪੁਰ ਬਿਲੜੋ ਦੀ ਮੌਤ ਮੈਡੀਕਲ ਕਾਲਿਜ ਪਟਿਆਲਾ (7) 42 ਸਾਲਾ ਵਿਆਕਤੀ ਵਾਸੀ ਦੀ ਮੌਤ ਨਿਜੀ ਹਸਪਤਲਾ ਜਲੰਧਰ (8)76 ਸਾਲਾ ਵਿਆਕਤੀ ਵਾਸੀ ਮਨਸੂਰ ਪੁਰ ਦੀ ਮੌਤ ਮੈਡੀਕਲ ਕਾਲਿਜ ਪਟਿਆਲਾ ਵਿਖੋ ਹੋਈ ਹੈ ।   ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here