ਵਿਧਾਇਕ ਪਵਨ ਆਦੀਆਂ ਨੇ ਪਿੰਡ ਕਲਵਾਂ ਵਿਖੇ ਸੜਕ ਦਾ ਕੀਤਾ ਉਦਘਾਟਨ

ਬੁੱਲੋਵਾਲ (ਦ ਸਟੈਲਰ ਨਿਊਜ਼)। ਅਭਿਸ਼ੇਕ ਕੁਮਾਰ। ਸ਼ਾਮ ਚੁਰਾਸੀ ਦੇ ਵਿਧਾਇਕ ਪਵਨ ਆਦੀਆਂ ਦੁਆਰਾ ਪਿੰਡ ਕਲਵਾਂ ਵਿਖੇ ਪਿੰਡ ਦੀ ਉਸ ਸੜਕ ਦਾ ਉਦਘਾਟਨ ਕੀਤਾ ਜੋ ਲੰਮੇ ਸਮੇਂ ਤੋਂ ਪਿੰਡ ਵਾਸੀਆਂ ਦੀ ਮੰਗ ਸੀ।ਇਸ ਮੌਕੇ ਪਿੰਡ ਦੇ ਮੋਹਤਵਾਰ ਅਤੇ ਸਮੂਹ ਇਲਾਕਾ ਨਿਵਾਸੀ ਮੁਜੂਦ ਸਨ।ਇਲਾਕਾ ਨਿਵਾਸੀਆਂ ਨੇ ਪਵਨ ਆਦੀਆਂ ਦਾ ਧੰਨਵਾਦ ਕੀਤਾ ।

Advertisements

ਪਵਨ ਆਦੀਆਂ ਨੇ ਵੀ ਉੱਥੇ ਮੌਜੂਦ ਲੋਕਾਂ ਨੂੰ ਵਿਸ਼ਵਾਸ਼ ਦਿਲਾਇਆ ਕਿ ਉਹ ਅੱਗੇ ਵੀ ਇਸੇ ਤਰਾਂ ਉਨ੍ਹਾਂ ਦੀ ਸੇਵਾ ਵਿੱਚ ਹਾਜਰ ਰਹਿਣਗੇ। ਉਨਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਹਰ ਮੁਸ਼ਕਿਲ ਦਾ ਹੱਲ ਪਹਿਲੇ ਦੀ ਤਰਾਂ ਜਲਦ ਤੋਂ ਜਲਦ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਹਰ ਤਰਾਂ ਦੇ ਅਜਿਹੇ ਕੰਮ ਕਰਦੇ ਰਹਿਣਗੇ ਜਿਨ੍ਹਾਂ ਨਾਲ ਪਿੰਡ ਦਾ ਅਤੇ ਸਾਰੇ ਹਲਕੇ ਦਾ ਵਿਕਾਸ ਹੋਏ।

LEAVE A REPLY

Please enter your comment!
Please enter your name here