ਬਹੁਜਨ ਸਮਾਜ ਪਾਰਟੀ ਵਲੋਂ ਕਾਂਸ਼ੀਰਾਮ ਦੇ ਜਨਮਦਿਨ ਨੂੰ ਸਮਰਪਿਤ ‘ਹਾਥੀ ਯਾਤਰਾ’ ਸ਼ੁਰੂ

ਤਲਵਾੜਾ (ਦ ਸਟੈਲਰ ਨਿਊਜ਼),ਰਿਪੋਰਟ:ਪ੍ਰਵੀਨ ਸੋਹਲ ਹਲਕਾ। ਵਿਧਾਨ ਸਭਾ ਮੁਕੇਰੀਆਂ ਵਿੱਚ ਹਾਜੀਪੁਰ ਤੋਂ ਮੋਟਰਸਾਈਕਲਾਂ ਦੇ ਕਾਫਲੇ ਨਾਲ ‘ਹਾਥੀ ਯਾਤਰਾ ‘ ਆਰੰਭ ਹੋਈ, ਜਿਸ ਵਿਚ ਬਸਪਾ ਹਲਕਾ ਪ੍ਰਧਾਨ ਐਡਵੋਕੇਟ ਰਾਕੇਸ਼ ਕੁਮਾਰ, ਹਲਕਾ ਇੰਚਾਰਜ ਕਰਮਜੀਤ ਸਿੰਘ ਸੰਧੂ, ਐਡਵੋਕੇਟ ਕੇਵਲ ਸਿੰਘ ਗੇਰਾ, ਰੁਲਦੂ ਰਾਮ ਦਗਨ, ਚੀਫ਼ ਮੈਨੇਜਰ ਰਾਮ ਪ੍ਰਸਾਦ, ਰਾਮੇਸ਼ ਚੰਦਰ ਸੰਧਵਾਲ, ਸਾਲਗ ਰਾਮ, ਕਮਲ ਸਿੰਘ, ਸੁਰਿੰਦਰ ਭਾਰਤੀ ਨੰਗਲ ਬਿਹਾਲਾਂ, ਪਿ੍ੰਸ ਸੰਧਵਾਲ ਆਦਿ ਨੇ ਸ਼ਮੂਲੀਅਤ ਕੀਤੀ ਜੋਕਿ ਹਲਕੇ ਦੇ ਵੱਖ ਵੱਖ ਪਿੰਡਾਂ ਭੰਗਾਲਾ, ਮਾਨਸਰ, ਬੁਢਾਬੜ ਤੇ ਮੁਕੇਰੀਆਂ ਵਿਚੋਂ ਹੁੰਦਾ ਹੋਇਆ ਵਾਪਸ ਹਾਜੀਪੁਰ ਪਹੁੰਚੇਗਾ।

Advertisements

ਜਿਸ ਬਾਰੇ ਜੋਨ ਇੰਚਾਰਜ ਗੋਬਿੰਦ ਸਿੰਘ ਕਾਨੂੰਗੋ ਅਤੇ ਬਹੁਜਨ ਸਮਾਜ ਪਾਰਟੀ ਦੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਹਾਥੀ ਯਾਤਰਾ ਦਾ ਮੁੱਖ ਮੰਤਵ ਸਰਕਾਰਾਂ ਵਲੋਂ ਲਿਆਂਦੇ ਲੋਕ ਵਿਰੋਧੀ ਕਾਲੇ ਕਨੂੰਨਾਂ ਨੂੰ ਰੱਦ ਕਰਾਉਣ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਖਾਲੀ ਅਸਾਮੀਆਂ ਭਰਨ, ਬੇਰੋਜ਼ਗਾਰੀ ਦੂਰ ਕਰਨ, ਘਰ ਘਰ ਨੌਕਰੀ, ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਲਈ, ਬੁਢਾਪਾ ਪੈਨਸ਼ਨ 2500 ਰੁਪਏ, ਸਿੱਖ ਸੰਘਰਸ਼ ਕਾਲ ਦੇ ਵਾਧੂ ਸਮਾਂ ਕੈਦ ਕੱਟ ਚੁਕੇ ਕੈਦੀਆਂ ਦੀ ਰਿਹਾਈ, ਗ਼ਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ, ਗਰੀਬਾਂ ਦੇ 50 ਹਜ਼ਾਰ ਤੱਕ ਦੇ ਕਰਜ਼ੇ ਮਾਫੀ, ਮੁਲਾਜਮਾਂ ਲਈ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਲਈ, ਸਿਖਿਆ ਮੰਤਰੀ ਦੀ ਕੋਠੀ ਅੱਗੇ ਬੈਠੇ ਅਧਿਆਪਕ ਦੀਆਂ ਮੰਗਾ, ਮੁਲਾਜ਼ਮਾਂ ਦਾ ਮਹਿੰਗਾਈ ਭੱਤਾ, ਪੈਟਰੋਲ ਡੀਜ਼ਲ ਤੇ ਬੇਤਹਾਸ਼ਾ ਰਾਜ ਟੈਕਸ , ਵੱਧਦੀ ਮਹਿੰਗਾਈ ਆਦਿ ਉਹ ਮੁੱਦੇ ਜੋ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਸਨ ਅਤੇ ਕਾਂਗਰਸ ਨੇ ਕਿਸੇ ਵੀ ਮੁੱਦੇ ਨੂੰ ਨੇਪਰੇ ਨਹੀਂ ਚਾੜ੍ਹਿਆ। ਇਹ ਸਾਰੇ ਮੁੱਦਿਆਂ ਨੂੰ ਲੈਕੇ ਬਸਪਾ ਵਲੋਂ ਅੱਜ ਮੁਕੇਰੀਆਂ ਸਮੇਤ ਪੰਜਾਬ ਦੀਆਂ ਬਾਕੀ 117 ਵਿਧਾਨ ਸਭਾਵਾਂ ਵਿੱਚ ਵੀ ਮੋਟਰ ਸਾਈਕਲ ਯਾਤਰਾਵਾਂ ਕੱਢਕੇ ਕਾਂਗਰਸ ਭਜਾਓ, ਪੰਜਾਬ ਬਚਾਓ ਦੀ ਗੱਲ ਆਮ ਲੋਕਾਂ ਤਕ ਪੁੱਜਦੀ ਕਰਕੇ ਪੰਜਾਬ ਜਗਾਓਣ ਦੀ ਮੁਹਿੰਮ ਵਿੱਢੀ ਹੈ।

LEAVE A REPLY

Please enter your comment!
Please enter your name here