ਚੱਬੇਵਾਲ ਵਿਖੇ ਸਾਹਿਬ ਕਾਂਸ਼ੀਰਾਮ ਜੀ ਦੇ ਜਨਮ ਦਿਨ ਤੇ ਬਸਪਾ ਨੇ ਕੱਢੀ ਮੋਟਰ ਸਾਇਕਲ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਮਿਤੀ 15 ਮਾਰਚ ਨੂੰ ਸਾਹਿਬ ਕਾਸ਼ੀ ਰਾਮ ਜੀ ਦੇ ਜਨਮ ਦਿਹਾੜੇ ਤੇ ਸੂਬਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜ੍ਹੀ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਐਡਵੋਕਟ ਪਲਵਿੰਦਰ ਲਾਡੀ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਚੱਬੇਵਾਲ ਦੀ ਸਮੂਹ ਬਸਪਾ ਟੀਮ ਨੇ ‘ਪੰਜਾਬ ਬਚਾਓ ਹਾਥੀ ਯਾਤਰਾ’ ਦੇ ਬੈਨਰ ਹੇਠ ਮੋਟਰ ਸਾਇਕਲ ਰੈਲੀ ਕੱਢੀ। ਇਸ ਰੈਲੀ ਵਿੱਚ ਸੂਬਾ ਜਰਨਲ ਸਕੱਤਰ ਅਤੇ ਲੋਕਸਭਾ ਹਲਕਾ ਹੁਸ਼ਿਆਰਪੁਰ ਦੇ ਚੀਫ ਜੋਨ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਅਤੇ ਹਲਕਾ ਇੰਚਾਰਜ ਯਸ਼ ਭੱਟੀ ਨੇ ਵੀ ਸ਼ਿਰਕਤ ਕੀਤੀ । ਰੈਲੀ ਨੁੰ ਸੰਬੋਧਿਤ ਕਰਦੇ ਹੋਏ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ/ਅਕਾਲੀ/ਭਾਜਪਾ ਸਰਕਾਰ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ ਹੈ। ਬਸਪਾ ਪੰਜਾਬ ਵਿੱਚ ਪੰਜਾਬੀਆਂ ਨੂੰ ਕੁਚਲਣ ਵਾਲੀ ਕਾਂਗਰਸ ਦਾ ਜੂਲਾ ਪੰਜਾਬ ਦੇ ਗਲੋਂ ਲਾਹੁਣ ਲਈ ਪੰਜਾਬੀਆਂ ਨੂੰ ਲਾਮਬੰਦ ਕਰ ਰਹੀ ਹੈ।

Advertisements

ਕਾਂਗਰਸ ਪਾਰਟੀ ਵਾਅਦੇ ਕਰ ਸਰਕਾਰ ਵਿੱਚ ਆ ਤਾਂ ਗਈ ਪਰ ਘਰ-ਘਰ ਨੌਕਰੀ, ਬੁਢਾਪਾ/ਅੰਗਹੀਣ/ਵਿਧਵਾ ਪੈਨਸ਼ਨ 2500 ਰੁਪਏ ਦੇਣ, ਗਰੀਬਾਂ ਦੇ ਕਰਜ਼ੇ 50 ਹਜ਼ਾਰ ਤੱਕ ਦੇ ਮੁਆਫ ਕਰਨ, ਮੁਲਾਜ਼ਮਾਂ ਲਈ ਮਹਿੰਗਾਈ ਭੱਤੇ, ਪੱਕੇ ਘਰ ਦੇਣ ਆਦਿ ਵਾਅਦੇ ਪੂਰੇ ਕਰਨ ਤੋਂ ਮੁਕਰ ਗਈ ਹੈ। ਕੈਪਟਨ ਸਾਹਿਬ ਨੇ 4 ਹਫਤਿਆਂ ਵਿੱਚ ਨਸ਼ੇ ਖਤਮ ਕਰਨ ਦੀ ਸੌਂਹ ਚੁੱਕ ਕੇ ਵਾਅਦਾ ਕੀਤਾ ਸੀ ਪਰ ਨਾ ਨਸ਼ੇ ਬੰਦ ਹੋਏ ਅਤੇ ਨਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਗਿਰਫ਼ਤਾਰ ਕਰਨ ਦਾ ਮਾਮਲਾ ਕਾਂਗਰਸ ਸਰਕਾਰ ਹਾਲੇ ਤੱਕ ਹੱਲ ਕਰ ਸਕੀ ਹੈ। ਸਾਹਿਬ ਕਾਂਸ਼ੀਰਾਮ ਜੀ ਦੇ ਜਨਮ ਦਿਹਾੜੇ ਤੇ ਬਸਪਾ ਪੰਜਾਬ ਦੀਆਂ 117 ਵਿਧਾਨ ਸਭਾਵਾਂ ‘ਪੰਜਾਬ ਬਚਾਓ ਹਾਥੀ ਯਾਤਰਾਵਾਂ’ ਵਿਚ ਕਾਂਗਰਸ ਦੀਆਂ ਨਿਕੰਮੀਆਂ ਨੀਤੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਨੂੰ ਬੇਨਕਾਬ ਕਰ ਰਹੀ ਹੈ। ਬਸਪਾ ਨੇ ਪੰਜਾਬ ਕਾਂਗਰਸ ਦੀ ਪੋਲ ਖੋਲ ਤੇ ਪੰਜਾਬੀਆਂ ਦੇ ਹੱਕਾ ਲਈ ਬੇਗ਼ਮਪੁਰਾ ਪਾਤਸ਼ਾਹੀ ਬਣਾਓ ਰੈਲੀ 2 ਅਪ੍ਰੈਲ ਨੂੰ ਰੱਖੀ ਹੈ। ਜਿਸ ਵਿੱਚ ਪੰਜਾਬੀਆਂ ਦਾ ਵਿਸ਼ਾਲ ਜਨ-ਸਮੂਹ ਖੁਆਸਪੁਰਾ ਰੋਪੜ ਵਿਖੇ ਮਹਾਰੈਲੀ ਦੇ ਰੂਪ ਵਿੱਚ ਇਕਠਠਾ ਹੋਵੇਗਾ। ਬਸਪਾ ਦਾ ਵਰਕਰ ਇਕਜੁੱਟ ਅਤੇ ਪੱਬਾਂ ਭਾਰ ਹੈ 2022 ਵਿਚ ਹਾਥੀ ਚੰਡੀਗੜ੍ਹ ਵਿਧਾਨ ਸਭਾ ਵਿੱਚ ਵੜਨ ਜਾ ਰਿਹਾ ਉਸ ਨੂੰ ਨਾ ਅਕਾਲੀ ਰੋਕ ਸਕਦੇ ਆ ਨਾ ਕੈਪਟਨ ਦੀ ਕਾਂਗਰਸ। ਬਸਪਾ 2022 ਵਿਚ ਅਪਣੀ ਸਰਕਾਰ ਬਣਾ ਪੰਜਾਬੀਆਂ ਨੁੰ ਹੱਕ ਅਤੇ ਇਨਸਾਫ ਦਵੇਗੀ। ਇਸ ਰੈਲੀ ਵਿੱਚ ਜਗਤ ਸਿੰਘ ਸਸੋਲੀ, ਧਨੀ ਰਾਮ, ਨਰਿੰਦਰ ਖਨੌੜਾ, ਪਿੰਕੀ ਕੈੰਡੋਵਾਲ,ਰਾਕੇਸ਼ ਕਿੱਟੀ, ਹਰਮੇਸ਼ ਫੁਗਲਾਣਾ, ਸੁਦੇਸ਼ ਭੱਟੀ, ਸਤਪਾਲ ਬਡਲਾ, ਮਨੋਹਰ ਬਜਰੋਰ, ਇੰਦਰ ਬਡਲਾ, ਡਾ ਰਮੇਸ਼, ਵਿੱਕੀ ਵੰਗਾ, ਸਤਪਾਲ ਕਾਲੇਵਾਲ, ਬਲਜੀਤ ਬਸੀ, ਪਵਨ, ਸੋਨੂੰ, ਗੁਰਦੇਵ ਮਧੂ, ਧਰਮਿੰਦਰ ਮਾਨਾ, ਪਰਦੀਪ ਮਾਨਾ, ਜਸਬੀਰ ਸਿੰਘ, ਸਤਨਾਮ, ਅਮਨਜੋਤ, ਹੈਪੀ ਮਰੂਲੀ ਮੌਜੂਦ ਸਨ।

LEAVE A REPLY

Please enter your comment!
Please enter your name here