ਪਠਾਨਕੋਟ: ਜਿਲ੍ਹੇ ਦੇ ਸੈਲਰ ਮਾਲਿਕ ਅਤੇ ਗੈਸ਼ ਏਜੰਸੀਆਂ ਦੇ ਮਾਲਿਕਾਂ ਨਾਲ ਕੀਤੀ ਗਈ ਅਹਿਮ ਬੈਠਕ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿੱਚ ਜਿਲ੍ਹੇ ਦੇ ਸੈਲਰਾਂ ਦੇ ਮਾਲਿਕਾਂ ਅਤੇ ਗੈਸ਼ ਏਜੰਸੀਆਂ ਦੇ ਮਾਲਿਕਾਂ ਨਾਲ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ।

Advertisements

ਇਸ ਮੀਟਿੰਗ ਦਾ ਮੁੱਖ ਉਦੇਸ਼ ਨਿਯੋਜਕਾਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਪੋਰਟਲ WWW.PGRKAM.COM ਤੇ ਉਸਦੀ ਮਹੱਤਤਾ ਬਾਰੇ ਜਾਣਾਕਰੀ ਦੇਣਾ ਸੀ। ਤਾਂ ਜੋ ਨਿਯੋਜਕ ਇਸ ਪੋਰਟਲ ਤੇ ਰਜਿਸ਼ਟਰਡ ਹੋ ਕੇ ਇਸ ਪੋਰਟਲ ਤੋਂ ਜਾਬਸੀਕਰ ਦੀ ਆਸਾਨੀ ਨਾਲ ਭਾਲ ਕਰ ਸਕਣ।

ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਜਿਲ੍ਹਾ ਰੋਜਗਾਰ ਅਫਸਰ ਗੁਰਮੇਲ ਸਿੰਘ ਨੇ ਮੀਟਿੰਗ ਵਿਚ ਹਾਜਰ ਨਿਯੋਜਕਾਂ ਨੂੰ ਅਪੀਲ ਕੀਤੀ ਕਿ ਉਹ  WWW.PGRKAM.COM ਪੋਰਟਲ ਤੇ ਅਪਣੀ ਏਜੰਸੀਆਂ/ਫਰਮਾਂ ਨੂੰ ਜਰੂਰ ਰਜਿਸਟਰਡ ਕਰਨ ਤਾਂ ਜੋ ਭਵਿੱਖ ਵਿਚ ਜੇਕਰ ਉਹਨਾਂ ਨੂੰ ਮੈਨ ਪਾਵਰ ਦੀ ਲੋੜ ਪੈਂਦੀ ਹੈ ਤਾਂ ਇਹ ਪੋਰਟਲ ਉਹਨਾਂ ਲਈ ਲਾਹੇਵੰਦ ਹੋਵੇਗਾ।ਇਸ ਤੋਂ ਇਲਾਵਾ ਰੋਜ਼ਗਾਰ ਬਿਉਰੋ ਪਠਾਨਕੋਟ ਵੱਲੋਂ ਪਾਵਰ ਪੁਆਇੰਟ ਪਰੇਜਨਟੇਸ਼ਨ ਦਿਖਾ ਕੇ ਪੋਰਟਲ ਬਾਰੇ ਜਾਣਕਾਰੀ ਦਿੱਤੀ ਅਤੇ  ਜਿਲ੍ਹਾ ਰੋਜ਼ਗਾਰ ਬਿਉਰੋ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਕੈਰੀਅਰ ਕਾਉਂਸਲਿੰਗ, ਪਲੇਸਮੈਂਟ ਕੈਂਪ, ਮੁਫਤ ਇੰਟਰਨੈਟ ਸੇਵਾ ਆਦਿ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੋਕੇ ਤੇ ਪਲੇਸ਼ਮੈਂਟ ਅਫਸਰ ਰਕੇਸ ਕੁਮਾਰ, ਜਗਦੀਪ ਸਿੰਘ, ਪਵਨ ਕੁਮਾਰ, ਦੀਪਕ ਸਰਮਾਂ, ਸਰਦਾਰੀ ਲਾਲ, ਗੁਰਕਿਰਤ, ਮੰਗਤ ਰਾਮ, ਤਰੁਣ ਗੁਪਤਾ, ਸੁਸ਼ੀਲ ਕੁਮਾਰ, ਇੰਦਰਪ੍ਰੀਤ ਸਿੰਘ, ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here