ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮਾਨਤਾ ਰੱਦ ਕਰਨ ਸੰਬੰਧੀ 15 ਅਪ੍ਰੈਲ ਨੂੰ ਹੋਵੇਗੀ ਹਾਈ ਕੋਰਟ ਵਿੱਚ ਸੁਣਵਾਈ:ਖੇੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੋਸ਼ਲਿਸਟ ਪਾਰਟੀ (ਇੰ) ਦੇ ਨੇਤਾ ਬਲਵੰਤ ਸਿੰਘ ਖੇੜਾ ਨੇ ਪਾਰਟੀ ਦੇ ਜਿਲ੍ਹਾ ਦਫਤਰ ਵਿੱਚ ਪ੍ਰੈਸ ਵਾਰਤਾ ਵਿੱਚ ਸੂਬਾ ਪਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਜਨਰਲ ਸਕੱਤਰ ਓਮ ਸਿੰਘ ਸਟਿਆਣਾ, ਬੀਬੀ ਰਜਿੰਦਰ ਕੌਰ ਦਾਨੀ, ਹੁਕਮ ਚੰਦ ਸੁਨਕਰ ਮੀਤ ਪਰਧਾਨ ਤੇ ਹੋਰ ਅਹੁਦੇਦਾਰਾਂ ਨੁੂੰ ਵਧਾਈ ਦਿੱਤੀ ਕਿ ਉਨ੍ਹਾਂ ਦੇ ਲੰਬੇ ਸੰਘਰਸ਼ ਕਾਰਣ ਅਕਾਲੀ ਨੇਤਾ ਪਰਕਾਸ਼ ਸਿੰਘ ਬਾਦਲ ਤੇ ਇਸ ਜੁੰਡਲੀ ਦੇ ਹੋਰ ਨੇਤਾ ਲੰਬੇ ਸਮੇਂ ਤੋਂ ਭਾਰਤ ਦੇ ਸੰਵਿਧਾਨ, ਕਾਨੂੰਨ, ਆਮ ਲੋਕਾਂ ਤੇ ਵਿਸ਼ੇਸ਼ ਕਰ ਸਿੱਖਾਂ ਨਾਲ ਫਰਾਡ ਕਰਦੇ ਆ ਰਹੇ ਹਨ। ਸਾਡੀ ਪਾਰਟੀ ਇਨ੍ਹਾਂ ਦੇ ਫਰਾਡਾਂ ਨੂੰ ਉਜਾਗਰ ਕਰਨੇ ਲਈ 30 ਸਾਲਾਂ ਤੋਂ ਕਾਨੂੰਨੀ ਲੜਾਈ ਲੜਦੀ ਰਹੀ ਹੈ। ਇਸ ਪਾਰਟੀ ਦੀ ਮਾਨਤਾ ਰੱਦ ਕਰਨ ਸੰਬੰਧੀ ਸੁਣਵਾਈ 15 ਅਪ੍ਰੈਲ ਨੂੰ ਦਿੱਲੀ ਹਾਈ ਕੋਰਟ ਹੋਵੇਗੀ। ਹੁਸ਼ਿਆਰਪੁਰ ਦੇ ਸੀ.ਜੇ.ਐਮ.ਸ੍ਰੀ ਮਤੀ ਮੋਨਿਕਾ ਸ਼ਰਮਾਂ ਨੇ ਇਸ ਮਾਮਲੇ ਵਿੱਚ ਪਹਿਲੀ ਨਜਰੇ ਦੋਸ਼ੀ ਠਹਿਰਾਇਆ ਹੈ ਅਤੇ ਧੋਖਾਧੜੀ, ਜਾਅਲਸ਼ਾਜੀ ਤੇ ਸ਼ਾਜਿਸ਼ ਕਰਨ ਸਬੰਧੀ ਤਲਬ ਕੀਤਾ ਹੈ। ਇਸ ਕੇਸ ਦੀ ਅਗਲੀ ਸੁਣਵਾਈ 31 ਮਾਰਚ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ।ਸ੍ਰੀ ਖੇੜਾ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿਰਮੌਰ ਜਥੇਬੰਦੀ ਸੀ ਅਤੇ ਇਸਦਾ ਇਤਿਹਾਸ ਵੀ ਸੁਨਹਿਰੀ ਹੈ। ਪ੍ਰੰਤੂ ਬਾਦਲ ਜੁੰਡਲੀ ਨੇ ਇਸਨੂੰ ਫਰਾਡ ਦਲ ਬਣਾ ਦਿੱਤਾ ਹੈ।

Advertisements

ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸਰਕਾਰ ਨੇ 1970 ਵਿੱਚ 100 ਤੋਂ ਵੱਧ ਹੋਣਹਾਰ ਨੌਜਵਾਨਾਂ ਨੂੰ ਗੋਲੀ ਨਾਲ ਉਡਾਇਆ ਸੀ। 1978 ਵਿੱਚ ਵਿਸਾਖੀ ਮੌਕੇ ਤੇ 13 ਸਿੰਘ ਸ਼ਹੀਦ ਕੀਤੇ ਸਨ ਅਤੇ ਪਿੱਛੋਂ ਕਾਲੇ ਦੌਰ ਵਿੱਚ ਸੈਂਕੜੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਰਵਾਇਆ ਸੀ ਇਸ ਜੁੰਡਲੀ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ 1989 ਵਿੱਚ ਜਾਅਲੀ ਦਸਤਾਵੇਜ਼ ਤਿਆਰ ਕਰਕੇ ਦਿੱਤੇ ਸਨ। ਮੋਗਾ ਕਾਨਫਰੰਸ ਵਿੱਚ ਪਾਰਟੀ ਨੂੰ ਸੰਵਿਧਾਨ ਵਿੱਚ ਤਬਦੀਲੀ ਕੀਤੇ ਵਗੈਰ ਹੀ ਇਸ ਪਾਰਟੀ ਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ ਸੀ। ਇਸ ਜੁੰਡਲੀ ਦਾ ਬਰਨਾਲਾ ਅਕਾਲੀ ਦਲ ਵਿੱਚ ਰਲੇਵਾਂ 1997 ਵੀ ਗੈਰ—ਕਾਨੂੰਨੀ ਸੀ। 2003 ਵਿੱਚ ਪਰਕਾਸ਼ ਸਿੰਘ ਬਾਦਲ ਹੋਰਾਂ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਸਮੇਂ 1974 ਵਿੱਚ ਪਰਕਾਸ਼ਿਤ ਗੁਰਮੁੱਖੀ ਦਾ ਵਿਧਾਨ ਪੇਸ਼ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਪੰਜਾਬ ਨੂੰ ਧੋਖਾ ਦਿੱਤਾ। ਇਹ ਪਾਰਟੀ 1989 ਤੋਂ 2008 ਤੱਕ ਬਿਨ੍ਹਾਂ ਵਿਧਾਨ ਦੇ ਹੀ ਚੱਲਦੀ ਰਹੀ। ਅੱਜ ਵੀ ਇਸਦਾ ਵਿਧਾਨ ਪੰਜਾਬੀ ਵਿੱਚ ਉਪਲੱਬਧ ਨਹੀਂ ਹੈ। ਇਹ ਸਾਰੇ ਤੱਥ ਇਸ ਪਾਰਟੀ ਦੇ ਕਾਰਵਾਈ ਰਜਿਸਟਰ ਸਮੇਤ ਅਦਾਲਤ ਵਿੱਚ ਹਾਜ਼ਰ ਹੋ ਕੇ ਪੇਸ਼ ਹੋ ਚੁੱਕੇ ਹਨ। ਇਸ ਪਾਰਟੀ ਨੇ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਨਾਲ ਵੀ ਫਰਾਡ ਕੀਤਾ ਅਤੇ ਲਗਾਤਾਰ ਧਾਰਮਿਕ ਪਾਰਟੀ ਵਜੋਂ ਚੋਣਾਂ ਜਿੱਤ ਕੇ ਗੋਲਕ ਦੇ ਫੰਡਾਂ ਨੂੰ ਡਕਾਰਦੀ ਰਹੀ ਹੈ। ਇਹ ਪਰਟੀ ਅਪ੍ਰੈਨ ਮਹੀਨੇ ਹੋਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਭਾਗ ਨਹੀਂ ਲੈ ਸਕੇਗੀ। ਇਸ ਪਾਰਟੀ ਦਾ ਭਾਂਡਾ ਚੋਰਾਹੇ ਵਿੱਚ ਸ਼ੋਸਲਿਸਟ ਪਾਰਟੀ ਦੀਆਂ ਕੋਸ਼ਿਸ਼ਾਂ ਕਰਕੇ ਭੱਜ ਗਿਆ ਹੈ। ਇਸ ਜੁੰਡਲੀ ਦੇ ਦਰਜਨਾਂ ਫਰਾਡ ਉਜਾਗਰ ਹੋ ਗਏ ਹਨ ਅਤੇ ਇਸਦੇ ਸਿਰਮੌਰ ਨੇਤਾ ਪਰਕਾਸ਼ ਸਿੰਘ ਬਾਦਲ ਅਤੇ ਇਨ੍ਹਾਂ ਦੇ ਸਾਥੀ ਓਮ ਪਰਕਾਸ਼ ਚੌਟਾਲਾ ਅਤੇ ਲਾਲੂ ਪਰਕਾਸ਼ ਯਾਦਵ ਵਾਂਗ ਜੇਲ ਜਾਣਗੇ।

LEAVE A REPLY

Please enter your comment!
Please enter your name here