ਜਿਲੇ ਵਿੱਚ ਨਵੇ 145 ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 14299, 7 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1130 ਨਵੇ ਸੈਪਲ ਲਏ ਗਏ ਹਨ ਅਤੇ 1127  ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 145 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 14229 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 394381 ਸੈਪਲ ਲਏ ਗਏ ਹਨ ਜਿਨਾ ਵਿੱਚੋ 377753 ਸੈਪਲ ਨੈਗਟਿਵ , 3952 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1470 ਹੈ ਜਦ ਕਿ 13330 ਮਰੀਜ ਠੀਕ ਹੋਏ ਹਨ। ਕੁੱਲ ਮੌਤਾਂ ਦੀ ਗਿਣਤੀ 575 ਹੈ । ਜਿਲਾ ਹੁਸ਼ਿਆਰਪੁਰ ਦੇ 145 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 15 ਅਤੇ 130  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । 

Advertisements

ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 7 ਮੌਤਾ ਹੋਈਆ ਹਨ (1)51 ਸਾਲਾ ਪੁਰਸ਼   ਵਾਸੀ  ਪਾਲਦੀ  ਦੀ ਮੌਤ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੋਈ ਹੈ (2) 44 ਸਾਲਾ ਔਰਤ ਵਾਸੀ ਬੁਢਾਬੜ ਦੀ ਮੌਤ ਨਿਜੀ ਹਸ,ਪਤਾਲ ਜਲੰਧਰ ਵਿੱਚ ਹੋਈ (3) 66  ਸਾਲਾ ਪੁਰਸ਼  ਵਾਸੀ ਹਾਰਟਾ  ਬਡਲਾ ਦੀ ਮੌਤ ਨਿਜੀ ਹਸਪਤਾਲ ਜਲੰਧਰ (4) 55 ਸਾਲਾ ਪੁਰਸ਼  ਵਾਸੀ ਚੱਕੋਵਾਲ  ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ  (5) 90 ਸਾਲਾ ਔਰਤ   ਵਾਸੀ ਟਾਡਾ   ਦੀ ਮੌਤ ਸਿਵਲ  ਹਸਪਤਾਲ ਜਲੰਧਰ (6) 59  ਸਾਲਾ ਪੁਰਸ਼  ਵਾਸੀ ਚੱਗਰਾਂ ਦੀ ਮੌਤ ਸਿਵਲ ਸੀਐਮ੍ਸੀ ਲੁਧਿਆਣਾ (7) 69  ਸਾਲਾ ਪੁਰਸ਼ ਵਾਸੀ ਹਾਜੀਪੁਰ ਦੀ ਮੌਤ ਐਮ ਐਚ ਜਲੰਧਰ  ਵਿੱਚ ਹੋਈ । ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here