ਥਾਣੇਦਾਰ ਸੁਖਵਿੰਦਰ ਸਿੰਘ ਨੇ ਚੌਕੀ ਸਮੁੰਦੜਾ ਵਿੱਚ ਇੰਚਾਰਜ ਵਜੋਂ ਸੰਭਾਲਿਆ ਅਹੁਦਾ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਥਾਣਾ ਗੜ੍ਹਸ਼ੰਕਰ ਦੇ ਅਧੀਨ ਪੈਂਦੀ ਚੌਕੀ ਸਮੁੰਦੜਾ ਵਿੱਚ ਚੌਕੀ ਇੰਚਾਰਜ ਪਰਮਿੰਦਰ ਕੌਰ ਦੀ ਬਦਲੀ ਹੁਸ਼ਿਆਰਪੁਰ ਵਿਖੇ ਨਾਰਕੋਟਿਕ ਸੈਲ ਵਿੱਚ ਤਬਾਦਲਾ ਹੋਣ ਤੇ ਉਹਨਾਂ ਦੇ ਸਥਾਨ ਤੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਬਤੌਰ ਚੌਕੀ ਇੰਚਾਰਜ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣੇਦਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਦੀ ਬੁਰਾਈ ਨਾਲ ਜੂਝ ਰਹੇ ਸਮਾਜ ਨੂੰ ਇਸ ਵਿੱਚੋਂ ਕੱਢਣ ਲਈ ਆਮ ਲੋਕਾਂ ਦੇ ਸਹਿਯੋਗ ਦਾ ਹੋਣਾ ਬਹੁਤ ਜ਼ਰੂਰੀ ਹੈ।

Advertisements

ਉਹਨਾਂ ਨੇ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਨੂੰ ਪੂਰਨ ਤੌਰ ਤੇ ਸਹਿਯੋਗ ਦੇਣ। ਇਸਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਬੁਲਟਾਂ ਦੇ ਪਟਾਕੇ ਬਜਾਉਣ ਵਾਲਿਆਂ ਨੂੰ ਅਤੇ ਬਿਨਾਂ ਨੰਬਰ ਮੋਟਰਸਾਈਕਲ, ਗੱਡੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।

LEAVE A REPLY

Please enter your comment!
Please enter your name here