Monday, October 26, 2026
Home National ਕਾਰ ਤੇ ਸਕਰੈਚ ਪੈਣ ਦੇ ਕਾਰਣ ਨੌਜ਼ਵਾਨ ਨੇ ਬਜ਼ੁਗਰ ਦੀ ਕੀਤੀ ਕੁੱਟਮਾਰ,...

ਕਾਰ ਤੇ ਸਕਰੈਚ ਪੈਣ ਦੇ ਕਾਰਣ ਨੌਜ਼ਵਾਨ ਨੇ ਬਜ਼ੁਗਰ ਦੀ ਕੀਤੀ ਕੁੱਟਮਾਰ, ਕੱਢੀਆਂ ਗਾਲਾਂ

ਪੰਚਕੂਲਾ (ਦ ਸਟੈਲਰ ਨਿਊਜ਼), ਰਿਪੋਰਟ:ਜੋਤੀ ਗੰਗੜ੍ਹ। ਪੰਚਕੂਲਾ ਤੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਬਜ਼ੁਰਗ ਵਿਅਕਤੀ ਨੂੰ ਉਸਦੀ ਛੜੀ ਨਾਲ ਕੁੱਟ ਰਿਹਾ ਅਤੇ ਗਾਲਾਂ ਕੱਢ ਰਿਹਾ ਹੈ। ਇਹ ਖਬਰ ਪੰਚਕੂਲਾ ਦੇ ਸੈਕਟਰ 11 ਦੀ ਹੈ। ਵੀਡੀਓ ਵਿੱਚ ਇਕ ਨੌਜਵਾਨ ਬਜ਼ੁਰਗ ਨੂੰ ਉਸਦੀ ਛੜੀ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ। ਬਜ਼ੁਰਗ ਵਿਅਕਤੀ ਨੂੰ ਅੱਖਾਂ ਤੋਂ ਘੱਟ ਦਿਸਦਾ ਹੈ। ਜਦੋਂ ਉਹ ਪੈਦਲ ਸੈਰ ਕਰ ਰਹੇ ਸਨ ਤਾਂ ਇੱਕ ਲਗਜਰੀ ਗੱਡੀ ਉਨ੍ਹਾਂ ਦੇ ਕੋਲੋਂ ਲੰਘੀ। ਅਚਾਨਕ ਬਜ਼ੁਰਗ ਦੀ ਛੜੀ ਗੱਡੀ ਨਾਲ ਜਾ ਵੱਜੀ, ਜਿਸ ਕਾਰਨ ਗੱਡੀ ਉਤੇ ਸਕਰੈਚ ਪੈ ਗਿਆ।

Advertisements

ਨੌਜਵਾਨ ਗੱਡੀ ਵਿਚੋਂ ਉਤਰਿਆ ਅਤੇ ਬਜ਼ੁਰਗ ਦੇ ਹੱਥੋਂ ਛੜੀ ਖੋਹ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਗੰਦੀਆਂ ਗਾਲਾਂ ਕੱਢੀਆਂ। ਜਦੋਂ ਆਂਢ-ਗੁਆਂਢ ਦੇ ਲੋਕ ਬਚਾਅ ਕਰਨ ਲਈ ਆਏ ਪਰ ਉਹ ਨਾ ਰੁਕਿਆ ਅਤੇ ਬਜ਼ੁਰਗ ਨੂੰ ਗਾਲਾਂ ਕੱਢਦਾ ਰਿਹਾ। ਆਖ਼ਰ ਇਹ ਕਿਹੋ ਜਿਹਾ ਇਨਸਾਫ਼ ਹੈ ਜੇਕਰ ਕਿਸੇ ਬਜੁਰਗ ਜਾਂ ਬੱਚੇ ਤੋਂ ਗਲਤੀ ਹੋ ਜਾਵੇ ਤਾਂ ਇਸ ਤਰ੍ਹਾਂ ਕੁਟਮਾਰ ਕਰਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ। ਅੱਜ ਜੋ ਘਟਨਾ ਵਾਪਰੀ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਕਿੰਨੀ ਸਹਿਣਸ਼ੀਲਤਾ ਅਤੇ ਸਤਿਕਾਰ ਹੈ। ਸਾਡਾ ਮਕਸਦ ਕਿਸੇ ਦਾ ਕਸੂਰ ਕੱਢਣਾ ਨਹੀ ਹੈ। ਪਰ ਜੋ ਹੋਇਆ ਉਹ ਵੀ ਅੱਖਾਂ ਬੰਦ ਕਰਕੇ ਨਹੀਂ ਦੇਖਿਆ ਜਾ ਸਕਦਾ, ਇਸ ਲਈ ਨੌਜਵਾਨਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਅਜਿਹੇ ਸ਼ਰਮਨਾਕ ਵਾਕ ਨਹੀਂ ਹੋਣੇ ਚਾਹੀਦੇ।

LEAVE A REPLY

Please enter your comment!
Please enter your name here