Monday, October 26, 2026
Home National ਖੇਡਦਿਆਂ-ਖੇਡਦਿਆਂ 17ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲ ਦਾ ਮਾਸੂਮ, ਮੌਤ

ਖੇਡਦਿਆਂ-ਖੇਡਦਿਆਂ 17ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲ ਦਾ ਮਾਸੂਮ, ਮੌਤ

ਗਾਜ਼ੀਆਬਾਦ (ਦ ਸਟੈਲਰ ਨਿਊਜ਼)। ਗਾਜ਼ੀਆਬਾਦ ਤੋ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ। ਜਿਥੇ17ਵੀਂ ਮੰਜ਼ਿਲ ਤੋਂ ਡਿੱਗਣ ਕਾਰਨ 3 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਗਾਜ਼ੀਆਬਾਦ ਦੇ ਵੇਵ ਸਿਟੀ ਥਾਣਾ ਖੇਤਰ ਵਿੱਚ ਸਥਿਤ ਆਦਿਤਿਆ ਵਰਲਡ ਸਿਟੀ ਦੇ ਸਿਟੀ ਅਪਾਰਟਮੈਂਟਸ ਵਿੱਚ ਵਾਪਰੀ। ਹਾਦਸੇ ਤੋਂ ਬਾਅਦ, ਪਰਿਵਾਰ ਅਤੇ ਗੁਆਂਢੀਆਂ ਨੇ ਤੁਰੰਤ ਬੱਚੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਬਹੁਤ ਦੁਖੀ ਹੈ। ਪੁਲਿਸ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਅੰਸ਼ੁਲ ਗੋਇਲ ਦੇ ਪੁੱਤਰ ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਨਾਲ ਆਦਿਤਿਆ ਵਰਲਡ ਸਿਟੀ ਦੇ ਸਿਟੀ ਅਪਾਰਟਮੈਂਟਸ ਵਿੱਚ ਫਲੈਟ K-17XX ਵਿੱਚ ਰਹਿੰਦਾ ਸੀ। ਇਹ ਘਟਨਾ ਬੀਤੀ ਸ਼ਾਮ 6:30 ਵਜੇ ਦੇ ਕਰੀਬ ਵਾਪਰੀ। ਪੁਲਿਸ ਨੂੰ ਕਵੀਨਗਰ ਦੇ ਮਨੀਪਾਲ ਹਸਪਤਾਲ ਤੋਂ ਰਾਤ 9:35 ਵਜੇ ਸੂਚਨਾ ਮਿਲੀ।

Advertisements

ਸੂਚਨਾ ਮਿਲਣ ‘ਤੇ, ਵੇਵ ਸਿਟੀ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਮਨੀਪਾਲ ਹਸਪਤਾਲ ਪਹੁੰਚੀ, ਜਿੱਥੇ ਬੱਚੇ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਸੀ। ਪੁਲਿਸ ਨੇ ਘਟਨਾ ਸੰਬੰਧੀ ਪਰਿਵਾਰ ਤੋਂ ਪੁੱਛਗਿੱਛ ਕੀਤੀ। ਮ੍ਰਿਤਕ ਦੇ ਪਿਤਾ ਅੰਸ਼ੁਲ ਗੋਇਲ ਨੇ ਪੁਲਿਸ ਨੂੰ ਦੱਸਿਆ ਕਿ ਬੱਚਾ ਫਲੈਟ ਵਿੱਚ ਖੇਡ ਰਿਹਾ ਸੀ। ਫਲੈਟ ਦਾ ਏਸੀ ਵੈਂਟ ਖੁੱਲ੍ਹਾ ਸੀ, ਅਤੇ ਬੱਚਾ ਉਸ ਵਿੱਚੋਂ ਡਿੱਗ ਪਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here