Tuesday, October 27, 2026
Home National ਪੂਰਵਾਂਚਲ ਐਕਸਪ੍ਰੈੱਸਵੇਅ ‘ਤੇ ਹਾਹਾਕਾਰ: ਰਾਹੁਲ ਗਾਂਧੀ ਦੇ ਕਾਫ਼ਲੇ ਦੀ ਟੱਕਰ, ਕਈ ਜ਼ਖ਼ਮੀ

ਪੂਰਵਾਂਚਲ ਐਕਸਪ੍ਰੈੱਸਵੇਅ ‘ਤੇ ਹਾਹਾਕਾਰ: ਰਾਹੁਲ ਗਾਂਧੀ ਦੇ ਕਾਫ਼ਲੇ ਦੀ ਟੱਕਰ, ਕਈ ਜ਼ਖ਼ਮੀ

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼)। ਉੱਤਰ ਪ੍ਰਦੇਸ਼ ਤੋ ਇਸ ਵੇਲੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਰਵਾਂਚਲ ਐਕਸਪ੍ਰੈਸਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। “ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਂਗਰਸ ਦੇ ਦਿੱਗਜ ਨੇਤਾ ਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵਾਪਰਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਐਕਸਪ੍ਰੈਸਵੇਅ ਦੇ 91ਵੇਂ ਕਿਲੋਮੀਟਰ ਦੇ ਨਿਸ਼ਾਨ ਨੇੜੇ ਇਹ ਦੁਖਦ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਕਈ ਕਾਂਗਰਸੀ ਵਰਕਰਾਂ, ਅਹੁਦੇਦਾਰਾਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸੁਰੱਖਿਅਤ ਹਨ।

Advertisements

ਰਾਹੁਲ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਹਨ। ਉਹ ਅਦਾਲਤ ਵਿੱਚ ਪੇਸ਼ ਹੋਣ ਲਈ ਸੁਲਤਾਨਪੁਰ ਜਾ ਰਹੇ ਸਨ। ਉਹ ਅੱਜ ਸਵੇਰੇ ਦਿੱਲੀ ਤੋਂ ਲਖਨਊ ਪਹੁੰਚੇ ਸਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਲਖਨਊ ਤੋਂ ਸੁਲਤਾਨਪੁਰ ਜਾ ਰਹੇ ਸਨ। ਟੱਕਰ ਕਾਰਨ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ। ਫਿਲਹਾਲ ਕਿਸੇ ਦੀ ਮੌਤ ਦੀ ਕੋਈ ਖ਼ਬਰ ਨਹੀਂ ਹੈ।

LEAVE A REPLY

Please enter your comment!
Please enter your name here