ਲਕਸੀਹਾਂ ਸਕੂਲ ਦੀ ਦਾਖ਼ਲਾ ਮੁਹਿੰਮ ਨੂੰ ਮਿਲ ਰਿਹਾ ਵੱਡਾ ਹੁੰਗਾਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਖਿਆ ਮੰਤਰੀ ਵਿਜੇ ਸਿੰਗਲਾ ਜੀ ਦੇ ਨਿਰਦੇਸ਼ਾ ਅਤੇ ਸਕੂਲ ਸਿਖਿਆ ਸਕੱਤਰ ਕਿ੍ਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਆਨਲਾਈਨ ਦਾਖਲਾ ਮੁਹਿੰਮ ਅਤੇ ਕਲਾਸਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਸ ਹੀ ਕੜੀ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਲਕਸੀਹਾਂ ਦੇ ਸਮੂਹ ਸਟਾਫ ਦੇ ਸਾਰਥਕ ਯਤਨਾਂ ਨਾਲ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿੱਚ ਵਾਧਾ ਲਗਾਤਾਰ ਜਾਰੀ ਹੈ।

Advertisements

ਸਕੂਲ ਇੰਚਾਰਜ ਲਵਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਨੇ ਆਨਲਾਈਨ ਮੁਹਿੰਮ ਦੇ ਨਾਲ-ਨਾਲ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਦਾ ਰੁਝਾਨ ਸਕੂਲ ਵੱਲ ਵਧਿਆ ਹੈ। ਸਕੂਲ ਦੇ ਮੀਡੀਆ ਇੰਚਾਰਜ ਕੰਪਿਊਟਰ ਅਧਿਆਪਕ ਜਗਜੀਤ ਸਿੰਘ ਦੇ ਦੱਸਣ ਮੁਤਾਬਕ ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ ਲਕਸੀਹਾਂ ਸਕੂਲ ਨੇ ਆਨਲਾਈਨ ਦਾਖਲਾ ਫਾਰਮ, ਈ-ਪਰੋਸਪੈਕਟਸ, ਪੈਫਲਟ ,ਯੂਟਿਊਬ ਵੀਡੀਓ, ਫੇਸਬੁੱਕ ਪੇਜ ਅਤੇ ਸਕੂਲ ਦੀ ਵੈਬਸਾਈਟ ਰਾਹੀ ਵੀ ਵਿਦਿਆਰਥੀਆਂ ਦੇ ਮਾਪਿਆਂ ਤੱਕ ਪਹੁੰਚ ਕੀਤੀ ਗਈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਧਾਰਮਿਕ ਸਥਾਨਾਂ  ਤੋਂ ਬਕਾਇਦਾ ਸਟਾਫ ਵਲੋਂ ਖੁਦ ਜਾ ਕੇ ਅਨਾਊਸਮੈਂਟ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀ ਦੇ ਪੜਾਈ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਟਸਐਪ ਉਪਰ ਗਰੁੱਪ ਬਣਾਉਣ ਦੇ ਨਾਲ-ਨਾਲ ਯੂਮ ਐਪ ਉਪਰ ਆਨਲਾਈਨ ਜਮਾਤਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਵਿਦਿਆਰਥੀਆਂ ਵਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।

ਸਮੂਹ ਸਟਾਫ ਨੇ ਸਾਝੇ ਤੌਰ ਤੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਦੇ ਹੋਏ ਦੱਸਿਆ ਕਿ ਇਸ ਸਮੇਂ ਸਕੂਲ ਵਿੱਚ ਅਧੁਨਿਕ ਸਾਜੋ-ਸਮਾਨ ਨਾਲ ਲੈੱਸ ਸਾਇੰਸ ਲੈਬ, ਹਾਈ-ਟੈਕ ਕੰਪਿਊਟਰ ਲੈਬ, ਆਰ. ਓ. ਟੀ ਲੈਬ, ਖੂਬਸੂਰਤ ਡਰਾਇੰਗ ਲੈਬ, ਮੈਥ ਲੈਬ, ਹਜਾਰਾਂ ਕਿਤਾਬਾਂ ਨਾਲ ਸਜੀ ਹੋਈ ਲਾਇਬ੍ਰੇਰੀ, ਜਨਰੇਟਰ ਅਤੇ ਆਰ-ਓ ਦੇ ਸਾਫ ਪੀਣ ਵਾਲੇ ਪਾਣੀ ਦਾ ਪਰਬੰਧ ਹੈ। ਵਿਦਿਆਰਥੀਆਂ ਨੂੰ ਸਮਾਰਟ ਯੂਨੀਫਾਰਮ ਦੇਣ ਦੇ ਨਾਲ-ਨਾਲ ਕਿਤਾਬਾਂ ਅਤੇ ਪਾਠਕ੍ਰਮ ਸਮੱਗਰੀ ਮੁਹੱਈਆ ਕਰਵਾਉਣ ਲਈ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਸਮੇਂ ਮੈਡਮ ਪਰਮਿੰਦਰ ਕੌਰ, ਸੁਰਿੰਦਰ ਸਿੰਘ, ਮੈਡਮ ਅਭਿਨਾਸ਼ ਕੌਰ, ਜਸਵੰਤ ਰਾਏ, ਮੋਹਣ ਸਿੰਘ ਜੀ ਨੇ ਸਮੂਹ ਵਿਦਿਆਰਥੀ ਵਰਗ ਨੂੰ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸਹੂਲਤਾਂ ਦਾ ਫਾਇਦਾ ਉਠਾਉਣ ਲਈ ਸਰਕਾਰੀ ਸਕੂਲ ਲਕਸੀਹਾਂ ਵਿਖੇ ਦਾਖਲਾ ਲੈਣ ਲਈ ਸਨਿਮਰ ਬੇਨਤੀ ਕੀਤੀ ।

LEAVE A REPLY

Please enter your comment!
Please enter your name here