ਦਾਨਾ ਮੰਡੀਆਂ ਵਿੱਚ ਪਹੁੰਚੇ ਕਿਸਾਨ ਜਤਿਨ ਸ਼ਰਮਾ ਅਤੇ ਸੂਰਜਨ ਸਿੰਘ ਨੇ ਯੋਗ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ 10ਅਪ੍ਰੈਲ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆ ਵਿੱਚ ਕਣਕ ਦੀ ਖਰੀਦ ਨੂੰ ਹਰੀ ਝੰਡੀ ਦਿਖਾ ਦਿੱਤੀ ਸੀ ਅਤੇ ਹੁਣ ਮੰਡੀਆਂ ਵਿੱਚ ਕਣਕ ਦੀ ਖਰੀਦੋ ਫਰੋਖਤ ਵਿੱਚ ਬਹੁਤ ਤੇਜੀ ਆ ਗਈ ਹੈ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ 15 ਸਥਾਈ ਅਤੇ 6 ਸਬ ਯਾਰਡ ਬਣਾਏ ਗਏ ਹਨ, ਕੋਵਿਡ ਦੇ ਚਲਦਿਆਂ ਕਿਸਾਨਾਂ ਵਿੱਚ ਸਮਾਜਿੱਕ ਦੂਰੀ ਬਣਾਈ ਰੱਖਣ ਲਈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪਹਿਲਾ ਤੋਂ ਹੀ ਸਾਰੇ ਯੋਗ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਮੰਡੀਆਂ ਵਿੱਚ ਪਹੁੰਚਣ ਵਾਲੇ ਕਿਸਾਨਾਂ ਦੀ ਕਣਕ ਦਾ ਦਾਨਾ ਦਾਨਾ ਖਰੀਦਿਆ ਜਾਵੇਗਾ। ਜਿਲ੍ਹਾ ਪਠਾਨਕੋਟ ਵਿੱਚ ਸਥਾਪਿਤ ਕੀਤੀਆਂ ਦਾਨਾ ਮੰਡੀਆਂ ਵਿੱਚ ਕਿਸਾਨ ਅਪਣੀ ਅੋਲਾਦ ਦੀ ਤਰ੍ਹਾ ਪਾਲੀ ਕਣਕ ਲੈ ਕੇ ਪਹੁੰਚ ਰਹੇ ਹਨ ਅਤੇ ਸਮੇਂ ਸਿਰ ਹੀ ਕਣਕ ਦੀ ਖਰੀਦ ਕੀਤੇ ਜਾਣ ਨਾਲ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਨ।

Advertisements

ਇਸ ਸਬੰਧੀ ਜਤਿਨ ਸਰਮਾ ਸਪੁੱਤਰ ਪਵਨ ਸਰਮਾ ਪਿੰਡ ਸੇਰਪੁਰ ਜਿਲ੍ਹਾ ਪਠਾਨਕੋਟ ਨੇ ਕਿਹਾ ਕਿ ਉਹ ਅੱਜ ਅਪਣੀ ਫਸਲ ਭੋਆ ਮੰਡੀ ਵਿੱਚ ਲੈ ਕੇ ਆਇਆ ਅਤੇ ਆਉਂਦਿਆਂ ਹੀ ਉਸ ਦੀ ਕਣਕ ਨੂੰ ਪੱਖਾ ਲੱਗ ਗਿਆ ਅਤੇ ਕਣਕ ਦੀ ਖਰੀਦ ਵੀ ਹੋ ਗਈ ਹੈ। ਮਾਰਕਿਟ ਕਮੇਟੀ ਵੱਲੋਂ ਮੰਡੀਆਂ ਵਿੱਚ ਸਾਰੇ ਯੋਗ ਪ੍ਰਬੰਧ ਕੀਤੇ ਗਏ ਹਨ ਪੀਣ ਵਾਲਾ ਪਾਣੀ ਅਤੇ ਲਾਈਟਾਂ ਆਦਿ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੇਸਾਨੀ ਮੰਡੀਆਂ ਵਿੱਚ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਪਹਿਲਾ ਆੜਤੀ ਵੱਲੋਂ ਰਕਮ ਦੀ ਅਦਾਇਗੀ ਕੀਤੀ ਜਾਂਦੀ ਸੀ ਅਤੇ ਇਸ ਵਾਰ ਸਰਕਾਰ ਵੱਲੋਂ ਸਿੱਧੀ ਪੇਮੈਂਟ ਖਾਤਿਆਂ ਵਿੱਚ ਪਾਈ ਜਾ ਰਹੀ ਹੈ ਕਿਸਾਨਾਂ ਵਿੱਚ ਖੁਸੀ ਦੀ ਲਹਿਰ ਹੈ। ਇਸੇ ਤਰ੍ਹਾਂ ਜਿਲ੍ਹਾ ਪਠਾਨਕੋਟ ਦੇ ਪਿੰਡ ਫਰਵਾਲ ਨਿਵਾਸੀ ਸੂਰਜਨ ਸਿੰਘ ਸਪੁੱਤਰ ਸੂਰਤ ਸਿੰਘ ਨੇ ਕਿਹਾ ਕਿ ਅੱਜ ਉਸ ਨੇ ਫਰਵਾਲ ਮੰਡੀ ਵਿੱਚ ਅਪਣੀ ਕਣਕ ਲੈ ਕੇ ਆਇਆ ਸੀ ਅਤੇ ਥੋੜੇ ਹੀ ਸਮੇਂ ਵਿੱਚ ਪਨਗ੍ਰੇਨ ਵੱਲੋਂ ਉਸ ਦੀ ਖਰੀਦ ਸਰਕਾਰੀ ਰੇਟ 1975 ਰੁਪਏ ਦੇ ਹਿਸਾਬ ਨਾਲ ਖਰੀਦ ਲਈ। ਸੂਰਜਨ ਸਿੰਘ ਨੇ ਕਿਹਾ ਕਿ ਜਿਲ੍ਹਾ ਪ੍ਰਸਾਸਨ, ਮਾਰਕਿਟ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀਆਂ ਵਿੱਚ ਸਾਰੇ ਯੋਗ ਪ੍ਰਬੰਧ ਕੀਤੇ ਗਏ ਹਨ।

LEAVE A REPLY

Please enter your comment!
Please enter your name here