ਕਪੂਰਥਲਾ: ਮੰਡੀਆਂ ਵਿਚ ਆਈ ਕਣਕ ਵਿਚੋਂ 91 ਫੀਸਦੀ ਤੋਂ ਜਿਆਦਾ ਦੀ ਖਰੀਦ: ਡਿਪਟੀ ਕਮਿਸ਼ਨਰ ਦੀਪਤੀ

ਕਪੂਰਥਲਾ, 18 ਅਪ੍ਰੈਲ: ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਜਾਰੀ ਹੈ, ਜਿਸ ਤਹਿਤ ਬੀਤੀ 17 ਅਪ੍ਰੈਲ ਤੱਕ ਮੰਡੀਆਂ ਵਿਚ ਆਈ ਕਣਕ ਵਿਚੋਂ 91 ਫੀਸਦੀ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਲ੍ਹੇ ਦੀਆਂ ਕੁੱਲ 42 ਪੱਕੀਆਂ ਤੇ ਬਾਕੀ ਆਰਜੀ ਮੰਡੀਆਂ ਵਿਚ ਬੀਤੀ ਸ਼ਾਮ ਤੱਕ 119339 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿਚੋਂ 108933 ਮੀਟਰਿਕ ਟਨ ਦੀ ਖ੍ਰੀਦ ਵੀ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਜੋ ਕਿ ਰੋਜ਼ਾਨਾ ਦੇ ਆਧਾਰ ’ਤੇ ਕਣਕ ਦੀ ਖਰੀਦ ਪ੍ਰਕਿ੍ਰਆ ਦੀ ਨਿਗਰਾਨੀ ਕਰ ਰਹੇ ਹਨ, ਨੇ ਦੱਸਿਆ ਕਿ ਬੀਤੇ ਕੱਲ੍ਹ ਮੌਸਮ ਵਿਚ ਖਰਾਬੀ ਕਾਰਨ ਕਣਕ ਦੀ ਆਮਦ ਅਤੇ ਖਰੀਦ ਵਿਚ ਕੁਝ ਖੜੌਤ ਆਈ ਸੀ, ਪਰ ਜਿਲ੍ਹੇ ਭਰ ਵਿਚ ਸੁਚੱਜੇ ਪ੍ਰਬੰਧਾਂ ਕਾਰਨ ਕਣਕ ਦੀ ਖਰੀਦ ਤੇਜੀ ਨਾਲ ਜਾਰੀ ਹੈ।

Advertisements

ਮੰਡੀਆਂ ਵਿਚ 1.19 ਲੱਖ ਮੀਟਰਿਕ ਟਨ ਆਮਦ ਵਿਚੋਂ 1.08 ਲੱਖ ਮੀਟਰਿਕ ਟਨ ਦੀ ਖਰੀਦ, ਕਿਸਾਨ ਲੋੜ ਪੈਣ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਕੰਟਰੋਲ ਰੂਮ 0172-5101620 ’ਤੇ ਸੰਪਰਕ ਕਰਨ, ਬਰਿਆਰ ਦਾਣਾ ਮੰਡੀ ਵਿਖੇ ਅੱਧੇ ਦਿਨ ਵਿਚ ਹੀ 150 ਕੁਇੰਟਲ ਕਣਕ ਵੇਚਕੇ ਵਾਪਸ ਪੁੱਜਾ ਕਿਸਾਨ ਪਲਵਿੰਦਰ ਸਿੰਘ

ਜ਼ਿਕਰਯੋਗ ਹੈ ਕਿ ਜਿਲ੍ਹੇ ਵਿਚ 3 ਲੱਖ 59 ਹਜ਼ਾਰ ਮੀਟਰਿਕ ਟਨ ਕਣਕ ਦੀ ਖਰੀਦ ਦੀ ਸੰਭਾਵਨਾ ਹੈ, ਜਿਸ ਵਿਚੋਂ ਹੁਣ ਤੱਕ 33.15 ਫੀਸਦੀ ਕਣਕ ਖਰੀਦੀ ਜਾ ਚੁੱਕੀ ਹੈ। ਜਿਲ੍ਹਾ ਵਿਚ ਰੋਜ਼ਾਨਾ 25 ਹਜ਼ਾਰ ਮੀਟਰਕ ਟਨ ਤੋਂ 30 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋ ਰਹੀ ਹੈ, ਜਿਸਨੂੰ ਨਾਲੋ-ਨਾਲ ਖਰੀਦਿਆ ਜਾ ਰਿਹਾ ਹੈ। ਜਿਲ੍ਹੇ ਵਿਚ ਬੀਤੇ ਕੱਲ੍ਹ 29261 ਮੀਟਰਕ ਟਨ ਮੰਡੀਅਾਂ ਵਿਚ ਆਈ ਸੀ, ਜਦਕਿ ਖ੍ਰੀਦ 29545 ਮੀਟਰਕ ਟਨ ਖਰੀਦ ਕੀਤੀ ਗਈ। ਜਿਲ੍ਹੇ ਦੀ ਬਰਿਆਰ ਦਾਣਾ ਮੰਡੀ ਵਿਖੇ ਪਿੰਡ ਅਵਾਨ ਦੇ ਕਿਸਾਨ ਪਲਵਿੰਦਰ ਸਿੰਘ ਦੱਸਦੇ ਹਨ ਕਿ ਉਹ ਅੱਜ ਹੀ ਆਪਣੀ 150 ਕੁਇੰਟਲ ਕਣਕ ਮੰਡੀ ਵਿਖੇ ਲੈ ਕੇ ਆਏ ਸਨ, ਜਿਸਨੂੰ ਮਾਰਕਫੈਡ ਵਲੋਂ ਤੁਰੰਤ ਖਰੀਦ ਲਿਆ ਗਿਆ ਅਤੇ ਉਹ ਬਾਅਦ ਦੁਪਹਿਰ ਆਪਣੇ ਘਰ ਵੀ ਵਾਪਸ ਚਲੇ ਗਏ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਕਿਸਾਨ ਵੀਰ ਨੂੰ ਆਪਣੀ ਫਸਲ ਵੇਚਣ ਵਿਚ ਦਿੱਕਤ ਆਉਂਦੀ ਹੈ ਤਾਂ ਉਹ ਤੁਰੰਤ ਮਾਰਕੀਟ ਕਮੇਟੀ ਦੇ ਦਫਤਰ, ਜਿਲ੍ਹਾ ਮੰਡੀ ਅਫਸਰ ਦੇ ਦਫਤਰ ਜਾਂ ਉਨ੍ਹਾਂ ਦੇ ਸਿੱਧਾ ਧਿਆਨ ਵਿਚ ਜ਼ਰੂਰ ਲੈ ਕੇ ਆਵੇ। ਇਸ ਤੋਂ ਇਲਾਵਾ ਲੋੜ ਪੈਣ ’ਤੇ ਕਿਸਾਨ ਵੀਰ ਪੰਜਾਬ ਮੰਡੀ ਬੋਰਡ ਵਲੋਂ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਕੰਟਰੋਲ ਰੂਮ 0172-5101620 ’ਤੇ ਵੀ ਸੰਪਰਕ ਕਰ ਸਕਦਾ ਹੈ।

LEAVE A REPLY

Please enter your comment!
Please enter your name here