Tuesday, October 13, 2026
Home Latest ਦੀਨਾਨਗਰ ਵਿੱਚ ਇੱਕ ਤੇਜ਼ ਰਫਤਾਰ ਟਰੈਕਰਟ-ਟਰਾਲੀ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ...

ਦੀਨਾਨਗਰ ਵਿੱਚ ਇੱਕ ਤੇਜ਼ ਰਫਤਾਰ ਟਰੈਕਰਟ-ਟਰਾਲੀ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਮੌਤ

ਦੀਨਾਨਗਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਦੀਨਾਨਗਰ ਵਿੱਚ ਬੀਤੀ ਸ਼ਾਮ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਇੱਕ ਤੇਜ਼-ਰਫਤਾਰ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਚੇਤਨਵੀਰ ਸਿੰਘ ਉਮਰ 18 ਸਲਾ ਵਾਸੀ ਬਾਊਪੁਰ ਜੱਟਾਂ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਚੇਤਨਵੀਰ ਮੋਟਰਸਾੲਕਿਲ ਤੇ ਸਵਾਰ ਹੋ ਕੇ ਗਾਹਲੜੀ ਤੋ ਬਾਊਪੁਰ ਜੱਟਾਂ ਜਾ ਰਿਹਾ ਸੀ ਤਾਂ ਪਿੱਛੋ ਆਉਦੇ ਇੱਕ ਤੇਜ਼ ਰਫਤਾਰ ਟਰੈਕਰਟ-ਟਰਾਲੀ ਨੇ ਉਸਨੂੰ ਟੱਕਰ ਮਾਰ ਦਿੱਤੀ।ਟੱਕਰ ਇੰਨੀ ਭਿਆਨਕ ਸੀ ਕਿ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here