ਬਰਸਾਤੀ ਮੌਸਮ ਤੋ ਪਹਿਲਾ ਸ਼ਹਿਰ ਦੀਆ ਬਰਸਾਤੀਆਂ ਦੀ ਸਫਾਈ ਦਾ ਕੰਮ ਸ਼ੁਰੂ: ਕਾਰਜ ਸਾਧਕ ਅਫਸਰ

ਫਿਰੋਜ਼ਪੁਰ,(ਦ ਸਟੈਲਰ ਨਿਊਜ਼)। ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਸਮਂੇ-ਸਮਂੇ ਤੇ ਸ਼ਹਿਰ ਦੀ ਸਫਾਈ ਲਈ ਅਭਿਆਨ ਚਲਾਏ ਜਾਂਦੇ ਹਨ ਜਿੰਨ੍ਹਾਂ ਵਿਚ ਵੱਖ-ਵੱਖ ਮੌਸਮ ਅਤੇ ਸੀਜਨਲ ਬਿਮਾਰੀਆ ਨੂੰ ਮੁੱਖ ਰੱਖਦੇ ਹੋਏ ਸਮੇ-ਸਮੇ ਤੇ ਸੈਨੇਟਾਇਜ, ਮੱਛਰ ਮਾਰਨ ਵਾਲੀ ਸਪਰੇਅ ਅਤੇ ਫੋਗਿੰਗ ਕਰਵਾਈ ਜਾਂਦੀ ਹੈ। ਉਸ ਪ੍ਰਕਾਰ ਨਗਰ ਕੌਂਸਲ,ਫਿਰੋਜ਼ਪੁਰ ਵਲੋਂ ਸ: ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫਿਰੋਜ਼ਪੁਰ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ ਅਤੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਆ ਅੰਦਰ ਬਰਸਾਤੀਆ ਅਤੇ ਝਰਨੀਆ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।

Advertisements

ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਕੰਮ ਲਈ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਵੱਲੋਂ ਆਪਣੇ ਰੋਜਾਨਾ ਦੇ ਕੰਮ ਤੋ ਇਲਾਵਾ ਸਬੰਧਿਤ ਵਾਰਡ ਅਤੇ ਏਰੀਏ ਅਨੁਸਾਰ ਰੋਜਾਨਾ ਲਗਭਗ 50 ਬਰਸਾਤੀਆ ਦੀ ਸਫਾਈ 1 ਦਿਨ ਵਿੱਚ ਮੁਕੰਮਲ ਕੀਤੀ ਜਾਂਦੀ ਹੈ। ਇਸ ਮੋਕੇ ਤੇ ਸੈਨਟਰੀ ਇੰਪਸੈਕਟਰ ਸੁਖਪਾਲ ਸਿੰਘ ਅਤੇ ਗੁਰਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਬਰਸਾਤੀ ਮੋਸਮ ਤੋ ਪਹਿਲਾ-ਪਹਿਲਾ ਸ਼ਹਿਰ ਦੀਆ 100% ਬਰਸਾਤੀਆ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਤਾਂ ਕਿ ਬਰਸਾਤ ਦੇ ਮੌਸਮ ਦੋਰਾਨ ਸ਼ਹਿਰ ਅੰਦਰ ਪਾਣੀ ਦੀ ਰੁਕਾਵਟ ਦੀ ਸਮਸਿਆ ਨਾ ਆਵੇ ਅਤੇ ਸ਼ਹਿਰ ਨੂੰ ਸਾਫ-ਸੁਥਰਾ ਅਤੇ ਬਿਮਾਰੀ ਰਹਿਤ ਰੱਖਿਆ ਜਾ ਸਕੇ।ਇਸ ਮੋਕੇ ਮਿਊਂਸੀਪਲ ਇੰਜੀਨੀਅਰ ਐਸ.ਐਸ ਬਹਿਲ, ਜੂਨੀਅਰ ਇੰਜੀਨੀਅਰ ਸ਼੍ਰੀ ਲਵਪ੍ਰੀਤ ਸਿੰਘ ਅਤੇ ਕੌਂਸਲ ਸਹਿਬਾਨ ਮੋਜੂਦ ਸਨ।

LEAVE A REPLY

Please enter your comment!
Please enter your name here