ਰਾਸ਼ਟਰੀ ਸਵਯੰਸੇਵਕ ਸੰਘ ਨੇ ਵੱਖ ਵੱਖ ਸਥਾਨਾਂ ਤੇ ਸੈਨੀਟਾਈਜਰ ਵੰਡੇ, ਕੋਰੋਨਾ ਮਹਾਮਾਰੀ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਜਦੋ ਵੀ ਦੇਸ਼ ਵਿੱਚ ਕਿਸੇ ਤਰਾਂ ਦੀ ਬਿਪਤਾ ਆਉਂਦੀ ਹੈ ਤਾਂ ਬਿਪਤਾ ਦਾ ਸਾਹਮਣਾ ਕਰਨ ਲਈ ਰਾਸ਼ਟਰੀ ਸਵਯੰਸੇਵਕ ਸੰਘ ਸਭ ਤੋਂ ਪਹਿਲੇ ਸਾਹਮਣੇ ਆਉਂਦਾ ਹੈ। ਇਸੇ ਤਰਾਂ ਕੋਰੋਨਾ ਮਹਾਮਾਰੀ ਜਦੋ ਦੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਸੰਘ ਦੇ ਕਾਰਜਕਰਤਾ ਦੇਸ਼ ਦੇ ਕੋਨੇ ਕੋਨੇ ਵਿੱਚ ਸੇਵਾ ਕਾਰਜ ਕਰ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸੇ ਤਰਾਂ ਕੋਰੋਨਾ ਮਹਾਮਾਰੀ ਦੇ ਦੌਰਾਨ ਰਾਸ਼ਟਰੀ ਸਵੈਮਸੇਵਕ ਸੰਘ ਟਾਂਡਾ ਵੱਲੋਂ ਵੀ ਲਗਾਤਾਰ ਸੇਵਾ ਕਾਰਜ ਕੀਤੇ ਜਾ ਰਹੇ ਹਨ ।

Advertisements

ਇਸੇ ਸੰਬੰਧ ਵਿੱਚ ਅੱਜ ਸਵੈਮਸੇਵਕਾਂ ਵੱਲੋਂ ਟਾਂਡਾ ਵਿੱਚ ਵੱਖ ਵੱਖ ਸਥਾਨਾਂ ਤੇ ਸੈਨੀਟਾਈਜਰ ਵੰਡੇ ਗਏ ਅਤੇ ਇਸ ਦੇ ਨਾਲ ਹੀ ਜ਼ਰੂਰਤ ਪੈਣ ਤੇ ਹੈਲਪਲਾਈਨ ਨੰਬਰ ਦੇ ਪੋਸਟਰ ਲਗਾਏ ਗਏ ਤਾਂ ਜੋ ਹਰ ਲੋੜਵੰਦ ਦੀ ਸਹਾਇਤਾ ਹੋ ਸਕੇ । ਸੰਘ ਦੇ ਕਾਰਜਕਰਤਾਵਾਂ ਨੇ ਲੋਕਾਂ ਨੂੰ ਯਕੀਨ ਦਿਲਾਇਆ ਕਿ ਸੰਘ ਹਰ ਸਥਿਤੀ ਵਿੱਚ ਲੋੜਵੰਦਾਂ ਦੇ ਸਾਥ ਲਈ ਖੜਾ ਹੈ। ਕਾਰਜਕਰਤਾਵਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਝੂਠੀਆਂ ਅਫਵਾਹਾਂ ਤੋਂ ਬਚਣ ਅਤੇ ਕੋਵਿਡ ਵੈਕਸੀਨ ਜਰੂਰ ਲਗਵਾਉਣ।

LEAVE A REPLY

Please enter your comment!
Please enter your name here