ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੀਐੱਸਐੱਨਐੱਲ ਦਫਤਰ ਨਾਲ ਮਿਲ ਕੇ ਮਨਾਇਆ ਟੈਲੀਕਮਿਊਨੀਕੇਸ਼ਨ ਦਿਵਸ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਜੇ.ਐੱਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਵੱਲੋਂ ਬੀਐੱਸਐੱਨਐੱਲ ਦਫਤਰ ਨਾਲ ਮਿਲ ਕੇ ਟੈਲੀਕਮਿਊਨੀਕੇਸ਼ਨ ਦਿਵਸ ਮਨਾਇਆ। ਇਸ ਵਿੱਚ ਬੀਐੱਸਐੱਨਐੱਲ ਦਫਤਰ ਵੱਲੋਂ ਐਕਸੀਅਨ ਹਰਜਿੰਦਰ ਕੁਮਾਰ, ਐੱਸਡੀਓ  ਰਮਨਜੀਤ ਸਿੰਘ  ਸਮੇਤ ਸਾਰੇ ਸਟਾਫ ਨਾਲ ਆਨਲਾਈਨ ਵੈਬੀਨਾਰ ਕੀਤਾ ਗਿਆ।

Advertisements

ਇਸ ਮੌਕੇ ਸੀ.ਜੇ.ਐੱਮ-ਕਮ- ਸਕੱਤਰ ਮਿਸ ਏਕਤਾ ਉੱਪਲ ਨੇ ਦੱਸਿਆ ਕਿ ਦੂਰ ਸੰਚਾਰ ਮਾਧਿਅਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਰ ਸੰਚਾਰ ਮਾਧਿਅਮ ਦਾ ਦੇਸ਼ ਦੀ ਤਰੱਕੀ ਵਿੱਚ ਅਹਿਮ ਰੋਲ ਹੈ। ਉਨ੍ਹਾਂ ਦੱਸਿਆ ਕਿ ਦੂਰ ਸੰਚਾਰ ਮਾਧਿਆਮ ਰਾਹੀਂ ਅਸੀਂ ਵੱਖ-ਵੱਖ ਥਾਵਾਂ ਤੇ ਬੈਠ ਕੇ ਇੱਕ ਦੂਸਰੇ ਵਿਅਕਤੀਆਂ ਨਾਲ ਆਪਸੀ ਤਾਲਮੇਲ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਦੌਰਾ ਵਿੱਚ ਇਹ ਤਕਨਾਲੋਜੀ ਕਾਫੀ ਕਾਰਗਰ ਸਿੱਧ ਹੋਈ।

LEAVE A REPLY

Please enter your comment!
Please enter your name here