ਜੂਮ ਐਪ ਰਾਹੀਂ ਕੀਤੀ ਗਈ ਵਿਦਿਆਰਥੀਆਂ ਦੀ ਗਾਈਡੈਂਸ ਕੋਂਸਲਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮੁਹਿੰਮ ਤਹਿਤ ਹਰੇਕ ਜਿਲ੍ਹੇ ਵਿਚ ਖੋਲੇ ਗਏ ਜਿਲ੍ਹਾ ਰੋਜਗਾਰ ਬਿਉਰੋ ਦੇ ਰਾਹੀਂ ਜਿਲ੍ਹੇ ਵਿਚ ਪੈਂਦੇ ਹਰੇਕ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਜ਼ੂਮ ਐਪ ਰਾਂਹੀਂ ਉਹਨਾਂ ਦੇ ਭਵਿੱਖ ਲਈ ਕੈਰੀਅਰ ਕੋਂਸਲਿੰਗ ਕੀਤੀ ਜਾ ਰਹੀ ਹੈ। ਕੋਵਿਡ-19 ਦੋਰਾਨ ਜਿਵੇਂ ਪੂਰੇ ਵਿਸ਼ਵ ਨੂੰ ਇਸ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹਾਂਮਾਰੀ ਨੇ ਜਿਥੇ ਲੋਕਾਂ ਨੂੰ ਆਰਥਿਕ ਹਾਨੀ ਪਹੁੰਚਾਈ ਹੈ ,ਉਥੇ ਹੀ ਸਕੂਲਾਂ,ਕਾਲਜਾਂ ਆਦਿ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਘਰਾਂ ਵਿਚ ਬੰਦ ਕਰ ਕੇ ਉਹਨਾਂ ਦੇ ਚੰਗੇ ਆਚਰਨ ਨੂੰ ਸਿਰਜਨ ਵਿਚ ਰੁਕਾਵਟ ਪਾਈ ਹੈ।

Advertisements

ਇਸ ਸਮੱਸਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਹਰੇਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਨੂੰ ਹੁਕਮ ਦਿੱਤੇ ਗਏ ਕੇ ਅਪਣੇ-ਅਪਣੇ  ਜਿਲਿ੍ਹਆਂ ਵਿਚ ਆਉਂਦੇ ਸਕੂਲ, ਕਾਲਜਾਂ ਆਦਿ ਦੇ ਵਿਦਿਆਰਥੀਆਂ ਦੀ ਜੂਮ ਐਪ ਰਾਹੀਂ ਕੈਰੀਅਰ ਕਾਉਂਸਲਿੰਗ ਕੀਤੀ ਜਾਵੇ। ਇਸ ਮੁਹਿੰਮ ਨੂੰ ਅਗਾਂਹ ਵਧੂ ਲੈ ਜਾਂਦੇ ਹੋਏ ਆਈ.ਸੀ.ਆਈ.ਸੀ.ਆਈ ਕੰਪਨੀ ਵਲੋਂ ਜਿਲ੍ਹਾ ਪਠਾਨਕੋਟ ਦੇ ਬੇਰੋਜਗਾਰ ਪ੍ਰਾਰਥੀਆਂ ਦੀ ਜੂਮ ਐਪ ਰਾਹੀਂ ਪਲੇਸਮੈਂਟ ਸਬੰਧੀ ਕੋਂਸਲਿੰਗ ਕੀਤੀ ਗਈ ਇਹ ਜੂਮ ਮੀਟਿੰਗ ਆਈ.ਸੀ.ਆਈ.ਸੀ.ਆਈ ਕੰਪਨੀ ਦੇ ਐਚ.ਆਰ ਅਤੇ ਪਲੇਸਮੈਂਟ ਅਫਸਰ, ਰਕੇਸ ਕੁਮਾਰ ਦੁਆਰਾ ਪ੍ਰਾਰਥੀਆਂ ਦੀ  ਕੈਰੀਅਰ ਕਾਉਂਸਲਿੰਗ ਕੀਤੀ ਗਈ। ਇਸ ਵੈਬੀਨਾਰ ਵਿਚ ਕੁਲ 31 ਪ੍ਰਾਰਥੀਆਂ ਨੇ ਹਿੱਸਾ ਲਿਆ। ਰਕੇਸ਼ ਕੁਮਾਰ  ਨੇ ਡੀ.ਬੀ.ਈ.ਈ. ਵਿਚ ਚੱਲ ਰਹੀਆਂ ਗਤੀ-ਵੀਧੀਆਂ ਬਾਰੇ ਜਾਣੂ ਕਰਵਾਇਆ।

LEAVE A REPLY

Please enter your comment!
Please enter your name here