ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਲਈ ਐਸਡੀਐਮ ਮੁਕੇਰੀਆਂ ਵੱਲੋਂ 24 ਟੀਮਾਂ ਦਾ ਗਠਨ

ਮੁਕੇਰੀਆਂ(ਦ ਸਟੈਲਰ ਨਿਊਜ਼) ਪ੍ਰਵੀਨ ਸੋਹਲ)। ਮੁਕੇਰੀਆਂ ਦੇ ਐਸ ਡੀ ਐਮ ਅਸ਼ੋਕ ਕੁਮਾਰ ਸ਼ਰਮਾ ਵੱਲੋਂ ਕਰੋਨਾ ਮਹਾਂਮਾਰੀ ਨੂੰ ਲੈਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ
ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਸੀਨੀਅਰ ਡਾਕਟਰਾਂ ਤੋਂ ਇਲਾਵਾ ਮੁਕੇਰੀਆਂ ਦੇ ਡੀ ਐਸ ਪੀ ਰਵਿੰਦਰ ਸਿੰਘ, ਅਤੇ ਹਾਜੀਪੁਰ, ਮੁਕੇਰੀਆਂ, ਤਲਵਾੜਾ, ਦੇ ਬੀ ਡੀ ਪੀ,ਉ ਸ਼ਾਮਲ ਹੋਏ। ਐਸ਼.ਡੀ.ਐਮ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਵਰਗੀ ਭਿਆਨਕ ਮਹਾਂਮਾਰੀ ਤੋਂ ਨਿਜਾਤ ਦਿਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਬੁਹਤ ਜ਼ਰੂਰੀ ਹੈ ਉਨ੍ਹਾਂ ਕਿਹਾ ਭਿਆਨਕ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰ ਹਨ ਉਨ੍ਹਾਂ ਕਿਹਾ ਜੇਕਰ ਕਿਸੇ ਵਿਅਕਤੀ ਵਿੱਚ ਇਸ ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲਦੇ ਹਨ।

Advertisements

ਜਿਵੇਂ ਕਿ: ਖ਼ੰਘ ਜ਼ੁਕਾਮ, ਬੁਖਾਰ ਤਾਂ ਉਨ੍ਹਾਂ ਤੁਰੰਤ ਆਪਣਾ ਕੋਵਿਡ 19 ਦਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਬਾਕੀ ਪਰਿਵਾਰ ਤੋਂ ਵੱਖਰੇ ਕਰ ਲੈਣਾ ਅਤੇ ਕੁਝ ਦਿਨ ਇਕਾਂਤਵਾਸ ਰਹਿਣ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤੇ ਲੋਕਾਂ ਆਪਣੇ ਨੀਮ ਹਕੀਮਾਂ ਨੂੰ ਛੱਡ ਕੇ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਹਰ ਇੱਕ ਇਨਸਾਨ ਨੂੰ ਕਰੋਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ ਤਾਂ ਜ਼ੋ ਇਸ ਭਿਆਨਕ ਮਹਾਂਮਾਰੀ ਤੋਂ ਬਚਿਆ ਜਾ ਸਕੇ ਇਸ ਮੌਕੇ ਡੀ.ਐਸ.ਪੀ ਮੁਕੇਰੀਆਂ ਰਵਿੰਦਰ ਸਿੰਘ, ਕਰਮਿੰਦਰ ਸਿੰਘ ਈ.ਉ.ਐਮ.ਸੀ ਮੁਕੇਰੀਆਂ,ਡਾ.ਜੀ ਪੀ ਸਿੰਘ ਐਸ, ਐਮ ਓ ਸ਼ਿਵਲ ਹਸਪਤਾਲ ਮੁਕੇਰੀਆਂ ਡਾ. ਸ਼ੈਲੀ ਬਾਜਵਾ ਐਸਐਮਓ ਸੀ ਐੱਚ ਸੀ ਹਾਜੀਪੁਰ, ਡਾ. ਹਰਜੀਤ ਸਿੰਘ ਐਸਐਮਓ ਸੀ ਐੱਚ ਸੀ ਬੁੱਢਾਬੜ, ਡਾ. ਅਨੁਪਿੰਦਰ ਕੌਰ ਮਠੋਂਣ ਐਸਐਮਓ ਭੋਲਕਲੋਤਾ, ਐਸਐਮਓ ਡਾ. ਤਾਰਾ ਸਿੰਘ ਸੀ ਐੱਚ ਸੀ ਕਮਾਈ ਦੇਵੀ, ਰਾਮ ਲੁਭਾਇਆ ਬੀ.ਡੀ.ਪੀ.ਓ ਮੁਕੇਰੀਆਂ ਅਤੇ ਯੁਧਵੀਰ ਸਿੰਘ ਬੀ.ਡੀ.ਪੀ.ਓ ਤਲਵਾੜਾ ਹਾਜ਼ਿਰ ਸਨ।

LEAVE A REPLY

Please enter your comment!
Please enter your name here